(੫੫)
ਜਾਂਦੀ ਵਾਰੀ ਮਾਸ਼ੋਯੋ ਨੂੰ ਏਦਾਂ ਮਲੂਮ ਹੋਇਆ ਕਿ ਜਾਣੀਦੀ ਉਹ ਬਾਥਨ ਦੇ ਦਿਲ ਦੀ ਗੱਲ ਬੁੱਝ ਗਈ ਹੇ। ਸੋਚਿਆ, ਛ ਲਵਾਂ-ਇਕ ਵੇਰਾਂ ਪੁਛਣ ਦਾ ਖਿਆਲ ਵੀ ਆਇਆ, ਪਰ ਬੋਲ ਨਾ ਸਕਣ ਦੇ ਕਾਰਨ ਚੁਪ ਚਾਪ ਬਾਹਰ ਚਲੀ ਗਈ ।
ਘਰ ਵਿਚ ਵੜਦਿਆਂ ਹੀ ਵੇਖਿਆ ਕਿ 'ਪੋਥਨ’ ਬੈਠਾ ਉਡੀਕ ਰਿਹਾ ਹੈ । ਪਿਛਲੀ ਰਾਤ ਦੇ ਖੁਸ਼ੀਆਂ ਭਰੇ ਸਮਾਗਮ ਲਈ ਉਹ ਧੰਨਵਾਦ ਕਰਨ ਆਇਆ ਸੀ । ਆਏ ਹੋਏ ਪਰਾਹੁਣੇ ਨੂੰ ਮਾਸ਼ੋਯੋ ਨੇ ਚੰਗੀ ਤਰ੍ਹਾਂ ਬਠਇਆ ।
ਉਸ ਭਲੇ ਲੋਕ ਨੇ ਪਹਿਲਾਂ ਮਾਸ਼ੋਯੋ ਦੇ ਧਨ ਪਦਾਰਥ ਤੇ ਬੁੱਲੇ ਲੁਟਣ ਸਬੰਧੀ ਗਲ ਬਾਤ ਛੇੜੀ। ਫੇਰ ਕੁੱਲ,ਪਿਤਾ, ਰਾਜ ਦਰਬਾਰ ਵਿਚ ਇੱਜ਼ਤ ਸਤਿਕਾਰ ਦੀਆਂ ਗੱਲਾਂ ਛੇੜੀਆਂ । ਇਸ ਤਰ੍ਹਾਂ ਪਤਾ ਨਹੀਂ ਉਹ ਕੀ ਅਨਾਪ ਸਨਾਪ ਮਾਰੀ ਗਿਆ ।
ਇਹਦੇ ਵਿਚੋਂ ਕੁਝ ਤਾਂ ਮਾਸ਼ੋਯੋ ਨੇ ਸੁਣਿਆਂ ਤੇ ਕੁਝ ਉਹਦੇ ਕੰਨਾਂ ਤੱਕ ਪੁੱਜਾ ਹੀ ਨਹੀਂ। ਪਰ ਪਤਾ ਲੱਗ ਗਿਆ ਕਿ ਗਭਰੂ ਇਕ ਬਲਵਾਨ,ਅੱਖੜ ਤੇ ਉੱਦਮੀ ਘੋੜਸਵਾਰ ਹੀ ਨਹੀਂ, ਨਾਲ ਲਗਦਾ ਮੁਰਖ ਵੀ ਹੈ। ਮਾਸ਼ੋਯੋ ਦੀ ਇਸ ਉਦਾਸੀ ਨੂੰ ਉਹ ਸਮਝ ਗਿਆ । ਮੰਡਾਲੇ ਦੀ ਕਥਾ ਛੋਹਕੇ ਜਦ ਉਸ ਨੇ ਇਸ ਦੇ ਰੂਪ ਦੀ ਉਪਮਾ ਸ਼ੁਰੂ ਕਰ ਦਿਤੀ ਤੇ ਆਪ ਸੁਭਾਵਕ ਸਧਾਰਨਤਾ ਦੇ ਕਾਰਨ, ਮੁਟਿਆਰ ਵਲ ਇਸ਼ਾਰੇ ਕਰਕੇ ਉਹਨੂੰ ਵਡਿਆਉਣ ਲੱਗਾ ਤਾਂ ਉਹ ਬਿਲਕੁਲ ਹੀ ਭੈੜਾ ਲਗਣ ਲਗ ਪਿਆ । ਇਹ ਕੁਝ