ਸਮੱਗਰੀ 'ਤੇ ਜਾਓ

ਪੰਨਾ:ਧੁਪ ਤੇ ਛਾਂ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੭)

ਅੱਜ ਦੇ ਹੋ ਚੁਕੇ ਰਾਗ ਰੰਗ ਦੀ ਉਸ ਦੇ ਕੰਨਾਂ ਵਿਚ ਭਿਣਖ ਵੀ ਨਹੀਂ ਸੀ ਪਈ।


੫.

ਰੋਜ਼ ਦੀ ਆਦਤ ਨੇ ਮਾਸ਼ੋਯੋ ਨੂੰ ਤੜਕੇ ਹੀ ਟੁੰਬਣਾ ਸ਼ੁਰੂ ਕਰ ਦਿਤਾ, ਉਹ ਰਹਿ ਨ ਸਕੀ ਤੇ ਫੇਰ ਬਾਥਨ ਦੇ ਕਮਰੇ ਵਿਚ ਜਾ ਬੈਠੀ । ਰੋਜ਼ ਵਾਂਗੂੰ ਉਹ ਅੱਜ ਵੀ ਸਿਰਫ 'ਆਓ ਜੀ' ਆਖ ਕੇ ਆਪਣੇ ਕੰਮ ਵਿਚ ਮਗਨ ਹੋ ਗਿਆ । ਲਾਗੇ ਬਹਿਕੇ ਵੀ ਮਾਸ਼ੋਯੋ ਨੂੰ ਇਹੋ ਮਲੂਮ ਹੋਇਆ ਕਿ ਇਹ ਕੰਮ ਦਾ ਕੀੜਾ ਬਾਥਨ ਮੈਥੋਂ ਦੂਰ ਨਹੀਂ ਜਾ ਰਿਹਾ ਹੈ। ਕਈ ਚਿਰ ਤਾਂ ਮਾਸ਼ੋਯੋ ਨੂੰ ਆਖਣ ਨੂੰ ਕੋਈ ਗੱਲ ਹੀ ਨ ਸੁੱਝੀ ਪਰ ਫੇਰ ਸੰਗ ਨੂੰ ਛਡ ਕੇ ਉਸ ਨੇ ਪੁਛਿਆ, ਤੁਹਾਡਾ ਹੋਰ ਕਿੰਨਾਂ ਕੰਮ ਬਾਕੀ ਹੈ ?

'ਬਹੁਤ'
ਇਹਨਾਂ ਦੋ ਤਿੰਨਾਂ ਦਿਨਾਂ ਵਿਚ ਕੀ ਕੀਤਾ ਜੇ ?
ਬਾਥਨ ਇਹਦਾ ਜਵਾਬ ਨ ਦੇਂਦਾ ਹੋਇਆ, ਚੁਰਟਾਂ ਦੇ ਬਕਸ ਨੂੰ ਉਹਦੇ ਵਲ ਕਰਦਾ ਹੋਇਆ ਬੋਲਿਆ, 'ਇਹ ਸ਼ਰਾਬ ਦੀ ਬਦਬੂ ਮੈਥੋਂ ਨਹੀਂ ਸਹਾਰੀ ਜਾਂਦੀ।'
ਮਾਸ਼ੋਯੋ ਨੇ ਇਸ ਇਸ਼ਾਰੇ ਨੂੰ ਸਮਝ ਲਿਆ। ਉਹਨੇ ਸੜੀ ਭੁਜੀ ਬਕਸ ਨੂੰ ਜੇਬ ਵਿਚ ਪਾਉਂਦੀ ਹੋਈ ਨੇ