ਪੰਨਾ:ਧੁਪ ਤੇ ਛਾਂ.pdf/75

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੭੦)

ਰੁਪਏ ਲੈਕੇ ਉਹ ਘਰ ਆਇਆ। ਇਹ ਰੁਪਇਆ ਉਹਨੇ ਅਪਣੇ ਪਿੰਡ ਦੇ ਇਕ ਸ਼ਾਹੂਕਾਰ ਪਾਸੋਂ, ਆਪਣੀ ਸਾਰੀ ਰਾਸ ਪੂੰਜੀ ਤੇ ਸਾਮਾਨ ਆਦਿ ਗਹਿਣੇ ਰੱਖ ਕੇ ਲਿਆ ਸੀ। ਇਹ ਸਭ ਕਾਰਵਾਈ ਗੁਪਤ ਢੰਗ ਨਾਲ ਕੀਤੀ ਗਈ ਸੀ। ਆਪਣਾ ਸਭ ਕੁਝ ਦੇਕੇ ਉਹ ਮਸਾਂ ਏਨਾਂ ਰੁਪਿਆ ਹੀ ਪਰਾਪਤ ਕਰ ਸਕਿਆ ਸੀ ਕਿ ਜਿੰਨੇ ਨਾਲ ਕਰਜ਼ਾ ਹੈ ਮੁੱਕ ਸਕੇ । ਉਹ ਫੇਰ ਵੀ ਰੱਬ ਦਾ ਸ਼ੁਕਰ ਕਰ ਰਿਹਾ ਸੀ ।

ਰਾਤ ਨੂੰ ਉਸਨੂੰ ਬੁਖਾਰ ਹੋ ਗਿਆ। ਇਹ ਉਹ ਸਦਮਾ ਸੀ ਜੋ ਮਿਤ੍ਰਾਂ ਦੇ ਮਿਤ੍ਰ ਮਾਰ ਹੋ ਜਾਣ ਤੇ ਹੋਇਆ ਕਰਦਾ ਹੈ। ਮਾਸ਼ੋਯੋ ਨੂੰ ਕੀ ਪਤਾ ਸੀ ਕਿ ਉਸ ਦੀ ਇਸ ਕਾਰਵਾਈ ਨੇ ਬਾਥਨ ਦੇ ਮਨ ਤੇ ਆਤਮਾ ਤੇ ਕਿੰਨਾ ਬੁਰਾ ਅਸਰ ਕੀਤਾ ਹੈ?

ਉਹਨੂੰ ਕੁਝ ਪਤਾ ਨ ਲੱਗਾ ਕਿ ਦਿਨ ਤੇ ਰਾਤ ਕਿੱਦਾਂਂ ਲੰਘ ਗਏ ਹਨ। ਜਾਂ ਉਸ ਨੂੰ ਹੋਸ਼ ਆਈ ਤਾਂ ਪਤਾ ਲੱਗਾ ਕਿ ਇਹ ਉਸ ਦੀ ਮਿਆਦ ਦਾ ਆਖਰੀ ਦਿਨ ਹੈ।

ਅੱਜ ਮਿਆਦ ਦਾ ਅਖੀਰੀ ਦਿਨ ਹੈ। ਇਕ ਕਮਰੇ ਵਿਚ ਇਕੱਲੀ ਬੈਠੀ ਹੋਈ ਮਾਸ਼ੋਯੋ ਆਪਣੀਆਂ ਕਲਪਣਾ ਦਾ ਤਾਣਾ ਤਣ ਰਹੀ ਏ । ਉਹਦੇ ਹੰਕਾਰੀ ਮਨ ਨੇ ਆਪ ਸੱਟਾਂ ਖਾ ਖਾ ਕੇ ਕਿਸੇ ਹੋਰ ਦੇ ਹੰਕਾਰ ਨੂੰ ਟੁੰਬਿਆ ਸੀ । ਅੱਜ ਉਹ ਹੰਕਾਰੀ ਮਨ ਇਸ ਦਿਆਂ ਪੈਰਾਂ ਵਿਚ ਡਿੱਗਕੇ ਮਾਫੀ ਮੰਗੇਗਾ, ਇਸ ਵਿਚ ਉਸਨੂੰ ਕੋਈ ਸ਼ਕ ਨਹੀਂ ਸੀ ।

ਉਸ ਵੇਲੇ ਨੌਕਰ ਨੇ ਆਕੇ ਪਤਾ ਦਿਤਾ ਕਿ ਥੱਲੇ ਬਾਥਨ ਉਡੀਕਨ ਡਿਹਾ ਹੋਇਆ ਹੈ। ਮਾਸ਼ੋਯੋ ਮਨ ਹੀ ਮਨ ਵਿਚ ਨਫਰਤ ਭਰਿਆ ਹਾਸਾ ਹਸਦੀ ਹੋਈ ਕਹਿਣ ਲੱਗੀ,