ਪੰਨਾ:ਨਵਾਂ ਜਹਾਨ.pdf/103

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪ੍ਰੇਮ-ਸਤਾਰ.

੧. ਪ੍ਰੇਮ ਜਗਤ ਹੈ ਬੜਾ ਉਚੇਰਾ,
ਘਟ ਘਟ ਵਿਚ ਭਗਵਨ ਦਾ ਡੇਰਾ,
ਨਸ ਨਸ ਦੇ ਵਿਚ ਖੜਕ ਰਹੀ ਹੈ,
ਪ੍ਰੇਮ ਦੀ ਸਾਂਝੀ ਤਾਰ।
ਜੋਗੀਆ ! ਪ੍ਰੇਮ ਦੀ ਛੇੜ ਸਤਾਰ।

੨. ਸ਼ਰਾ ਧਰਮ ਦੇ ਭੁੱਲ ਜਾ ਝੇੜੇ,
ਰੋਟੀ ਦੇ ਕਰ ਖ਼ਤਮ ਬਖੇੜੇ,
ਦਿਲ ਹੋ ਜਾਵਣ ਨੇੜੇ ਨੇੜੇ,
ਜਾਗ aੇਠੇ ਸਤਕਾਰ।
ਜੋਗੀਆ ! ਪ੍ਰੇਮ ਦੀ ਛੇੜ ਸਤਾਰ।

੩. ਮਨੋਂ ਉਠਾ ਦੂਈ ਦਾ ਡੇਰਾ,
ਜੋਗ ਹੋਵੇ ਸੰਪੂਰਨ ਤੇਰਾ,
ਸਾਂਝੇ ਮੰਡਪ ਦੇ ਵਿਚ ਲਾ ਲੈ,
ਭਗਵਨ ਦਾ ਦਰਬਾਰ।
ਜੋਗੀਆ ! ਪ੍ਰੇਮ ਦੀ ਛੇੜ ਸਤਾਰ।

੪. ਜੀ ਜੀ ਹੈ ਤੇਰਾ ਗੁਰੁ ਭਾਈ,
ਹਿੰਦੂ, ਮੁਸਲਿਮ, ਸਿਖ, ਈਸਾਈ,
ਮੰਦਿਰ, ਮਸਜਿਦ ਦੇ ਵਿਚ ਗੂੰਜੇ,
ਪ੍ਰੇਮ ਦੀ ਜੈ ਜੈ ਕਾਰ।
ਜੋਗੀਆ ! ਪ੍ਰੇਮ ਦੀ ਛੇੜ ਸਤਾਰ।

________

--੮੧