ਪੰਨਾ:ਨਵਾਂ ਜਹਾਨ.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਧਾਰਣ ਤੌਰ ਤੇ ਇਹ ਮੰਨ ਲਿਆ ਗਿਆ ਹੈ, ਕਿ ਉਹ ਇਕ ਮਹਾਂ ਬ੍ਰਹਮ ਹੈ, ਵੈਰਾਟ ਸਰੂਪ ਹੈ, ਜਿਸ ਦੇ ਅੰਤਰਗਤ ਅਰਬਾਂ ਖਰਬਾਂ ਤਾਰੇ ਹਨ ਤੇ ਉਨ੍ਹਾਂ ਨੂੰ ਟੱਪ ਕੇ ਹੋਰ ਭੀ ਬਹੁਤ ਕੁਝ ਹੈ, ਜਿਸ ਨੂੰ ਬੜੀ ਤੋਂ ਬੜੀ ਦੂਰਬੀਨ ਲਭ ਨਹੀਂ ਸਕਦੀ। ਸਾਡੀ ਇਹ ਧਰਤੀ ਇਸ ਬ੍ਰਹਮਾਂਡ ਵਿਚ ਇਉਂ ਹੈ ਜਿਵੇਂ ਸਰਹੋਂ ਦੇ ਵਡੇ ਸਾਰੇ ਬੋਹਲ ਵਿਚ ਇਕ ਦਾਣਾ ਹੁੰਦਾ ਹੈ। ਸੂਰਜ ਧਰਤੀ ਨਾਲੋਂ ਬਹੁਤ ਵਡਾ ਹੈ ਤੇ ਬ੍ਰਹਮਾਂਡ ਦੇ ਹੋਰ ਅਰਬਾਂ ਖਰਬਾਂ ਸਤਾਰੇ ਸੂਰਜ ਨਾਲੋਂ ਭੀ ਬਹੁਤ ਵਡੇਰੇ ਹਨ। ਪਰਮਾਤਮਾ ਇਸ ਸਾਰੇ ਨਜ਼ਾਮ ਨੂੰ ਚਲਾ ਰਿਹਾ ਹੈ। ਉਹ ਇੱਕੋ ਹੈ, ਲਾਸਾਨੀ ਹੈ, ਅਰੂਪ ਹੈ, ਅਖੰਡ ਹੈ, ਇਕ ਰਸ ਹੈ, ਅਨਾਦੀ ਅਤੇ ਅਨੰਤ ਹੈ। ਸਿਫਤ ਸੁਣ ਕੇ ਪ੍ਰਸੰਨ ਨਹੀਂ ਹੁੰਦਾ ਤੇ ਨਿੰਦਾ ਸੁਣ ਕੇ ਗੁੱਸੇ ਵਿਚ ਨਹੀਂ ਆਉਂਦਾ, ਬਦਲੇ ਨਹੀਂ ਲੈਂਦਾ। ਕੁਦਰਤ ਉਸ ਦਾ ਇਕ ਖੇਲ ਹੈ। ਇਸ ਧਰਤੀ ਦੇ ਜੀਵ ਜੰਤੂ ਪਸ਼ੂ ਤੇ ਮਨੁਖ ਕੁਦਰਤ ਦੇ ਕਾਰਖਾਨੇ ਵਿਚ ਇਉਂ ਜੰਮਦੇ ਮਰਦੇ ਹਨ ਜਿਸਤਰਾਂ ਜਲ ਵਿਚੋਂ ਬੁਲਬੁਲੇ ਉਠਦੇ ਤੇ ਪਲ ਭਰ ਲਈ ਜੀ ਕੇ ਪਾਟ ਜਾਂਦੇ ਹਨ। ਇਕ ਮਿਟਦੇ ਹਨ ਤਾਂ ਦੂਜੇ ਹੋਰ ਪੈਦਾ ਹੋ ਜਾਂਦੇ ਹਨ, ਜਲ ਆਪਣੇ ਥਾਂ ਜਿਉਂ ਕਾ ਤਿਉਂ ਰਹਿੰਦਾ ਹੈ।
ਇਸੇ ਸਚਾਈ ਤੇ ਸਿਧਾਂਤ ਨੂੰ ਸੂਫ਼ੀ ਲੋਕਾਂ ਨੇ ਹਮਹ ਓਸਤ ਕਹਿ ਕੇ ਮੰਨਿਆ ਹੈ। ਸਾਰਾ ਸੰਸਾਰ ਇਸੇ ਸਚਾਈ ਦਾ ਕਾਇਲ ਹੁੰਦਾ ਜਾ ਰਿਹਾ ਹੈ। ਕੋਈ ਇਸ ਵਿਸ਼ਵਾਸ ਨੂੰ ਦਿਲ ਵਿਚ ਦੱਬੀ ਬੈਠਾ ਹੈ ਤੇ ਕੋਈ ਖੁਲ ਕੇ ਕਹਿ ਦੇਂਦਾ ਹੈ।

ਅੰਜੀਲ ਵਿਚ ਸੰਸਾਰ ਉਤਪਤੀ ਦਾ ਜ਼ਿਕਰ ਹੈ, ਉਸ ਦੇ ਪੈਰੋਕਾਰਾਂ ਵਿਚੋਂ ਡਾਰਵਿਨ ਨੇ ਪੈਦਾ ਹੋ ਕੇ ਸਾਰੇ ਕਿਆਸ ਗਲਤ ਸਾਬਤ ਕਰ ਦਿਤੇ। ਪਰ ਹਿੰਦੂਆਂ ਵਿਚੋਂ ਕੋਈ ਅਜੇਹਾ ਦਲੇਰ ਪੈਦਾ

-ਖ-