ਪੰਨਾ:ਨਵਾਂ ਜਹਾਨ.pdf/29

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਅਖੀਆਂ

ਅਖੀਆਂ ਬੁਰੀ ਬਲਾ, ਵੇ ਲੋਕੋ !
ਅਖੀਆਂ ਬੁਰੀ ਬਲਾ।

1.ਲੰਮੀ ਲਗਨ,
ਅਨੋਖੇ ਸੁਪਨੇ,
ਅਣਹੋਣੇ ਜਿਹੇ ਚਾ,
ਵੇ ਲੋਕੋ ! ਅਖੀਆਂ……

2.ਫੱਟਿਆਂ ਜਾਣਾ ਤੇ
ਚੈਨ ਨ ਲੈਣਾ,
ਅਲ੍ਹੜ ਜਿਹਾ ਸੁਭਾ,
ਵੇ ਲੋਕੋ ! ਅਖੀਆਂ……

3.ਗੋਤਾ ਲਾਉਣ,
ਸਮੁੰਦਰੋਂ ਡੂੰਘਾ,
ਤਾਰਿਆਂ ਤੀਕ ਚੜ੍ਹਾ,
ਵੇ ਲੋਕੋ ! ਅਖੀਆਂ……

4.ਆਪੇ ਲੱਗਣ ਤੇ
ਆਪੇ ਲੂਸਣ,
ਭਾਂਬੜ ਲੈਣ ਮਚਾ,
ਵੇ ਲੋਕੋ ! ਅਖੀਆਂ……

5.ਰੋੜ੍ਹੇ ਪਈਆਂ
ਜਾਣ ਨ ਠਲ੍ਹੀਆਂ,
ਠੇਲ੍ਹ ਸੁਟਣ ਦਰਯਾ,
ਵੇ ਲੋਕੋ ! ਅਖੀਆਂ……

6.ਆਪ ਸ਼ਿਕਾਰੀ ਤੇ
ਆਪੇ ਪੰਛੀ,
ਆਪੇ ਖੇਡਣ ਦਾ,
ਵੇ ਲੋਕੋ !
ਅਖੀਆਂ ਬੁਰੀ ਬਲਾ।

-੭-