ਪੰਨਾ:ਨਵਾਂ ਮਾਸਟਰ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਰੇ ਘਾਹ ਵਿਚ ਸਮਾ ਗਏ ਅਤੇ ਦੂਜਿਆਂ ਦੇ ਆਉਣ ਲਈ ਉਸ ਦੀਆਂ ਗਲ੍ਹਾਂ ਤੇ ਪਤਲੇ ਪਤਲੇ ਰਾਹ ਪਾ ਗਏ। ਸਵਾਰ ਦਸਾਂ ਕੁ ਗਜ਼ਾ ਤੇ ਸਨ।

ਨਾਜੋ ਦੀਆਂ ਅੱਖਾਂ ਵਿਚੋਂ ਦੋ ਹੋਰ ਅਥਰੂ ਉਮਡ ਆਏ ਅਤੇ ਚੰਦ ਦੀ ਚਾਨਣੀ ਵਿਚ ਚਮਕਣ ਲਗੇ। ਉਸ ਦੀਆਂ ਬਾਹਾਂ ਹੌਲੀ ਹੌਲੀ ਉਪਰ ਉਠੀਆਂ ਅਤੇ ਬਲੀਜ਼ ਦੇ ਗਲ ਨਾਲ ਚੰਬੜ ਗਈਆਂ। ਉੱਚੇ ਦਰਖ਼ਤ ਤੇ ਸੁਤੇ ਹੋਏ ਪੰਛੀ ਟਾਪਾਂ ਸੁਣ ਕੇ ਫੜ.... ਫੜ ਕਰਦੇ ਉੱਡ ਗਏ। ਬਲੀਜ਼ ਨੇ ਆਪਣੀ ਬਾਂਹ ਉਸ ਦੇ ਲੱਕ ਦੁਆਲੇ ਪਾ ਦਿੱਤੀ ਤੇ ਫੇਰ ਦਰਿਆ ਵਿਚ ਉਤਰ ਗਏ।

'ਫੜ ਲਓ, ਵੇਖਿਓ ਕਿਤੇ ਨਿਕਲ ਨਾ ਜਾਣ।' ਸਰਦਾਰ ਦਾ ਗੁੱਸਾ ਵਧ ਚੁਕਾ ਸੀ। ਉਸ ਦੀਆਂ ਅੱਖਾਂ ਵਿਚੋਂ ਚੰਗਿਆੜੀਆਂ ਨਿਕਲ ਰਹੀਆਂ ਸਨ। ਘੋੜੇ ਕੰਢੇ ਤੇ ਅੱਪੜ ਕੇ ਇਕ ਦਮ ਖਲੋ ਗਏ। ਸਵਾਰਾਂ ਨੇ ਥੱਲੇ ਛਾਲਾਂ ਮਾਰੀਆਂ। ਬਲੀਜ਼ ਇਕੋ ਬਾਂਹ ਨਾਲ ਤਰਦਾ ਜਾ ਰਿਹਾ ਸੀ। ਦਰਿਆ ਵਿਚ ਮੋਟੀਆਂ ਮੋਟੀਆਂ ਲਹਿਰਾਂ ਉਠ ਰਹੀਆਂ ਸਨ।

'ਅਗੇ ਵਧੋ' ਸਰਦਾਰ ਫੇਰ ਬੋਲਿਆ, 'ਨਕਾਰਿਓ!' ਉਹ ਦੋਵੇਂ ਦਰਿਆ ਦਾ ਚੌਥਾ ਹਿੱਸਾ ਤਰ ਚੁਕੇ ਸਨ। ਕੰਢੇ ਤੇ ਖਲੋ ਗਿਆਂ 'ਚੋਂ ਕਿਸੇ ਦਾ ਵੀ ਹੀਆ ਨਹੀਂ ਸੀ ਪੈਂਦਾ ਕਿ ਉਹ ਦਰਿਆ ਵਿਚ ਉਤਰ ਸਕੇ। ਸਰਦਾਰ ਕਚੀਚਆਂ ਖਾ ਰਿਹਾ ਸੀ। ਉਸ ਨੇ ਵਾਰੀ ਵਾਰੀ ਸਾਰੇ ਨੌਕਰਾਂ ਵਲ ਵੇਖਿਆ; ਪਰ ਕੋਈ ਉਹਨਾਂ ਦੇ ਪਿੱਛੇ ਜਾਣ ਲਈ ਤਿਆਰ ਨਹੀਂ ਸੀ ਹੁੰਦਾ। ਘੋੜੇ ਪਾਣੀ ਪੀਣ ਲੱਗ ਪਏ। ਮਧਰਾ ਆਦਮੀ ਕਦੀ ਸਰਦਾਰ ਵਲ

ਨਵਾਂ ਮਾਸਟਰ

੨੯.