ਪੰਨਾ:ਨਵਾਂ ਮਾਸਟਰ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਜ਼ ਹੋ ਚੁੱਕਾ ਸੀ ਤੇ ਕੁਝ ਠੰਢ ਹੋਣ ਕਰ ਕੇ ਉਸ ਦੀ ਛਾਤੀ ਸੜਨ ਲਗ ਪਈ ਸੀ। ਉਸ ਦੀਆਂ ਲਤਾਂ ਜਵਾਬ ਦੇ ਗਈਆਂ ਉਹ ਉਥੇ ਹੀ ਲੇਟ ਗਿਆ। ਛਾਤੀ ਵਿਚ ਹੋ ਰਹੀ ਦਰਦ ਦੀਆਂ ਚੀਸਾਂ ਨੇ ਉਸ ਨੂੰ ਬੇ-ਸੁਰਤ ਕਰ ਦਿਤਾ।

'ਜਮੂਰਿਆ..... ਪਾਰੋ........... ਮੁਕਤੀ..........।' ਉਹ ਬੁੜਬੁੜਾਇਆ।

ਸੰਤੂ ਦੀਆਂ ਬਕਰੀਆਂ ਆਪਣੇ ਵਾੜੇ ਵਿਚ ਚਲੀਆਂ ਗਈਆਂ ਅਤੇ ਜਮੂਰੇ ਦੀ ਬਕਰੀਆਂ ਉਹਦੀ ਝੁਗੀ ਵਲ ਤੁਰ ਪਈਆਂ, ਪਰ ਆਜੜੀ ਨਾ ਆਏ।

ਸ਼ਾਨੋ ਨੂੰ ਗਿਆਂ ਵੀਹ ਸਾਲ ਹੋ ਚੁਕੇ ਸਨ।

ਜਮੂਰਾ ਸਵੇਰ ਦਾ ਗਿਆ ਵਾਪਸ ਨਹੀਂ ਸੀ ਆਇਆ।

ਮਦਾਰੀ ਦੀ ਸੜ ਰਹੀ ਛਾਤੀ ਨੂੰ ਨਪ ਘੁਟ ਕੇ ਆਰਾਮ ਪੁਚਾਉਣ ਵਾਲਾ ਕੋਈ ਨਹੀਂ ਸੀ।

ਮੁਕਤੀ.... ਇਕ ਮਧਮ ਜਿਹੀ ਆਵਾਜ਼ ਮਦਾਰੀ ਦੇ ਮੂੰਹੋਂ ਨਿਕਲੀ ਅਤੇ ਠੰਢੀ ਹਵਾ ਦੇ ਬੁਲੇ ਨਾਲ ਨਹਿਰ ਵਲ ਨੂੰ ਉਡ ਗਈ। ਮਦਾਰੀ ਸਦਾ ਲਈ ਇਹ ਦੁਨੀਆ ਛੱਡ ਚੁਕਾ ਸੀ।

ਮਦਾਰੀ ਸੁਤੇ ਹੋਏ ਮਹਾਂ ਮਦਾਰੀ ਰੱਬ, ਮੁਕਤੀ ਦੇ ਦਾਤੇ ਦੇ ਸੁਪਨੇ ਦਾ ਇਕ ਪਾਤਰ ਆਪਣਾ ਪਾਰਟ ਅਦਾ ਕਰ ਚੁਕਾ ਸੀ।