ਪੰਨਾ:ਨਵਾਂ ਮਾਸਟਰ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਿਟੇ ਪਾਣੀ ਖਲੋ ਗਿਆ। ਕਾਨਿਆਂ ਦੀਆਂ ਝੁਗੀਆਂ ਤੇ ਪਈ ਹੋਈ ਮਿੱਟੀ ਧੁਪ ਚੁਕੀ ਸੀ ਤੇ ਉਹ ਸੰਝ ਦੇ ਪਲਾਤੇ ਚਾਨਣੇ ਵਿਚ ਚਮਕ ਰਹੀਆਂ ਸਨ।

ਬੁਢਾ ਮਦਾਰੀ ਬਿਮਾਰੀ ਦਾ ਸ਼ਿਕਾਰ, ਪਾਟੀ ਹੋਈ ਚਾਦਰ ਦੀ ਬੁਕਲ ਮਾਰੀ ਝੁਗੀ ਦੇ ਬਾਹਰ ਬੈਠਾ ਠੰਢੀ ਹਵਾ ਭਖ ਰਿਹਾ ਸੀ। ਉਸ ਦੀਆਂ ਨਜ਼ਰਾਂ ਦੂਰ ਨਹਿਰ ਵਲ ਗਡੀਆਂ ਸਨ; ਬਕਰੀਆਂ ਸਹਿਜ ਸਹਿਜ ਟਪਰੀ ਵਲ ਨੂੰ ਆ ਰਹੀਆਂ ਸਨ; ਪਰ ਉਹਨਾਂ ਦੇ ਮਗਰ ਆਜੜੀ ਕੋਈ ਨਹੀਂ ਸੀ। ਬਕਰੀਆਂ ਹੋਰ ਨੇੜੇ ਆ ਗਈਆਂ। ਮਦਾਰੀ ਦਾ ਤੌਖਲਾ ਵਧ ਗਿਆ। ਜਮੂਰਾ ਕਿਥੇ ਗਿਆ? ਉਸ ਨੂੰ ਕੁਝ ਨਹੀਂ ਸੀ ਸੁਝਦਾ। ਉਹ ਖੰਘਦਾ ਖੰਘਦਾ ਉਠਿਆ ਤੇ ਸੰਤੁ ਦੇ ਘਰ ਵਲ ਤੁਰ ਪਿਆ। ਉਸ ਸੰਤੂ ਨੂੰ ਆਵਾਜ਼ ਮਾਰੀ।

'ਦਾਦਾ ਕੀ ਆ' ਸੰਤੂ ਨੇ ਪੁਛਿਆ।

'ਕਾਕਾ ਜਮੂਰਾ ਕਿਥੇ ਗਿਆ ਏ?' ਮਦਾਰੀ ਦੀ ਖੰਘ ਵਧ ਰਹੀ ਸੀ।

ਉਹ ਬਕਰੀਆਂ ਲੈ ਕੇ ਨਹਿਰ ਤੇ ਗਿਆ ਹੋਣਾ ਏਂ।

ਤੇ ਤੂੰ...... ਨਹੀਂ ਗਿਆ। ਮਦਾਰੀ ਨੇ ਹੈਰਾਨ ਹੋ ਕੇ ਪੁਛਿਆ।

'ਨਹੀਂ ਸਾਡੀਆਂ ਬਕਰੀਆਂ ਤਾਂ ਦੋ ਤਿੰਨਾਂ ਸਾਲਾਂ ਤੋਂ ਪਾਰੋ ਚਾਰ ਲਿਆਉਂਦੀ ਹੈ।' ਸੰਤੂ ਨੇ ਦਸਿਆ।

ਮਦਾਰੀ ਦੇ ਪੈਰਾਂ ਥਲਿਓਂ ਧਰਤੀ ਸਰਕਣ ਲਗ ਪਈ। ਉਸ ਦੀਆਂ ਅੱਖਾਂ ਅੱਗੇ ਹਨੇਰਾ ਪਸਰ ਗਿਆ। ਖੰਘ ਦਾ ਦੌਰਾ

੫੬.

ਹੂਰਾਂ