ਪੰਨਾ:ਨਵਾਂ ਮਾਸਟਰ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਮੇਂ ਸਮੇਂ

ਇਸ ਤੋਂ ਪਹਿਲਾਂ ਉਹ ਦੋ ਕੁੜੀਆਂ ਨੂੰ ਪਿਆਰ ਕਰ ਚੁੱਕਾ ਸੀ, ਅਤੇ ਇਹ ਕੁੜੀ ਤੀਜੀ ਸੀ ਜਿਸ ਨੂੰ ਉਸ ਨੇ ਆਪਣੇ ਦਿਮਾਗ਼ ਵਿਚ ਅਵਾਰਾਗਰਦ ਕੀਤਾ ਹੋਇਆ ਸੀ।

ਨਿੱਕੀ ਉਮਰ ਵਿਚ ਉਹ ਸੁਣਿਆ ਕਰਦਾ ਸੀ ਇਕ ਸ਼ਾਹਜ਼ਾਦੇ ਨੇ ਸੁਪਨੇ ਵਿਚ ਇਕ ਬਹੁਤ ਸੋਹਣੀ ਕੁੜੀ ਵੇਖੀ, ਤੇ ਸਵੇਰੇ ਉਠਦਿਆਂ ਹੀ ਉਹ ਘੋੜੇ ਤੇ ਚੜ੍ਹ ਕੇ ਤੀਰ ਕਮਾਨ ਲੈ ਕੇ ਉਸ ਦੀ ਭਾਲ ਵਿਚ ਨਿਕਲ ਤੁਰਿਆ, ਜਾਂ ਇਕ ਬਾਦਸ਼ਾਹ ਨੇ ਇਕ ਅਤਿ ਸੋਹਣੀ ਮੰਗਤੀ ਵੇਖੀ ਤੇ ਆਪਣੇ ਤਖ਼ਤ ਤੋਂ ਉਤਰ ਕੇ ਉਸ ਨੂੰ ਅਗਲਵਾਂਢੀ ਲਿਆ ਕੇ ਆਪਣੀ ਪਟਰਾਣੀ ਬਣਾ ਲਿਆ, ਅਤੇ ਜਾਂ ਇਕ ਸ਼ਾਹਜ਼ਾਦੀ ਇਕ ਬੁੱਢੇ ਬੋੜ੍ਹ ਦੀ ਖੋੜ ਵਿਚ ਲੁਕੀ

ਨਵਾਂ ਮਾਸਟਰ

੭੩.