ਪੰਨਾ:ਨਵਾਂ ਮਾਸਟਰ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਸਮਝ ਗਿਆ ਸੀ ਜ਼ਰ ਖ਼ਰੀਦ ਸਦਾ ਗ਼ੁਲਾਮ ਹੀ ਹੋਇਆ ਕਰਦੇ ਹਨ ਅਤੇ ਉਨ੍ਹਾਂ ਦੇ ਚੁਰਾਏ ਜਾਣ ਦਾ ਸਦਾ ਡਰ ਹੋ ਸਕਦਾ ਹੈ ਤਾਂ ਹੀ ਭਾਈਚਾਰੇ ਤੇ ਰਿਸ਼ਤੇਦਾਰੀਆਂ ਦੀਆਂ ਬੇੜੀਆਂ ਘੜੀਆਂ ਹਨ, ਅਤੇ ਬੁਰਕੇ ਤੇ ਘੁੰਡ ਦੇ ਅੰਨ੍ਹੇ ਕਿਲ੍ਹੇ ਔਰਤ ਦੇ ਦੁਆਲੇ ਉਸਾਰ ਦਿਤੇ ਹਨ।

ਉਹ ਆਪਣੇ ਪਿਆਰ ਨੂੰ ਕਾਮ ਦਾ ਸ਼ਿਕਾਰ ਹੋਇਆ ਨਹੀਂ ਸੀ ਵੇਖ ਸਕਦਾ, ਪਰ ਉਸ ਦਾ ਪਿਆਰ ਸਰਮਾਏ ਦੀ ਹਿਰਸ ਦਾ ਬੁਰਕ ਹੋ ਚੁਕਾ ਸੀ, ਨਰੇਂਦਰ ਦਾ ਵਿਆਹ ਇਕ ਮੁੰਡੇ ਨਾਲ ਨਹੀਂ ਸੀ ਹੋਇਆ, ਸਗੋਂ ਉਸ ਦੇ ਪਿਉ ਦੀ ਡਿਪਟੀ ਕਮਿਸ਼ਨਰੀ ਨਾਲ ਹੋਇਆ ਸੀ, ਅਤੇ ਹਰਜੀਤ ਇਕ ਵਡੀ ਜਾਇਦਾਦ ਨਾਲ ਵਿਆਹੀ ਗਈ ਸੀ। ਔਰਤ ਵੀ ਇਕ ਵਪਾਰਕ ਜਿਨਸ ਬਣ ਚੁੱਕੀ ਸੀ। ਉਸ ਦੀ ਮਨੁੱਖਤਾ ਤੇ ਇਕ ਕਾਰੀ ਸਟ ਵਜੀ ਮਨੁਖ ਮੁੜ ਪਸ਼ੂ ਦਾ ਪਸ਼ੂ ਉਸ ਸੋਚਿਆ, ਪਰ ਕੁਦਰਤ ਵਿਕਾਸ਼ਵਾਦੀ ਹੈ, ਜ਼ਰੂਰ ਤਰੱਕੀ ਕਰੇਗੀ। ਸਭ ਆਜ਼ਾਦ ਪੈਦਾ ਹੋਏ ਹਨ, ਅਜ਼ਾਦ ਹੀ ਰਹਿਣਗੇ। ਮਨੁੱਖ ਪੈਸੇ ਦਾ ਗੁਲਾਮ ਨਹੀਂ, ਪੈਸਾ ਮਨੁੱਖ ਦਾ ਗੁਲਾਮ ਹੈ, ਕਿਉਂਕਿ ਪੈਦਾਵਾਰ ਦੇ ਸਾਧਨ ਮਨੁੱਖ ਦੀ ਆਪਣੀ ਕਾਢ ਹਨ, ਤੇ ਸਾਂਝੇ ਹਨ। ਦੁਨੀਆਂ ਦਾ ਸਿਰਫ ਇਕ ਹੀ ਰਿਸ਼ਤਾ ਹੈ ਪਿਆਰ... ਸਾਂਝਾ ਪਿਆਰ...।

ਤੇ ਉਸ ਨੂੰ ਪਹੁ ਫੁੱਟਦੀ ਜਾਪੀ, ਦੂਰ ਚੜ੍ਹਦੇ ਵਿਚ ਪ੍ਰਭਾਤ ਦੀ ਲਾਲੀ ਉਭਰਦੀ ਦਿੱਸੀ ਜੋ ਪਲ ਪਲ ਉਸ ਵਲ ਵਧਦੀ ਆ ਰਹੀ ਸੀ, ਜਿਸ ਦੇ ਅਗੇ ਪੀਲੇ ਸ਼ੈਤਾਨ ਦੀ ਲੁਟ-ਘਸੁੱਟ

੮੮.

ਸਮੇਂ ਸਮੇਂ