ਪੰਨਾ:ਨਵਾਂ ਮਾਸਟਰ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੈ। ਪਰ ਉਸ ਦਾ ਵਿਆਹ ਤਾਂ ਕੀ ਹੋਣਾ ਸੀ, ਮਹੀਨਾ ਕੁ ਪਿਛੋਂ ਉਸ ਨੇ ਸੁਣ ਲਿਆ ਹਰਜੀਤ ਦਾ ਵਿਆਹ ਇਕ ਰਈਸ ਦੇ ਇਕਲੌਤੇ ਪੁੱਤਰ ਨਾਲ ਹੋ ਗਿਆ ਸੀ।

ਉਸਦਾ ਦੂਜਾ ਪਿਆਰ ਵੀ ਨਾ-ਕਾਮਯਾਬ ਰਿਹਾ। ਹੁਣ ਉਸ ਨੂੰ ਖਿਝ ਆ ਰਹੀ ਸੀ, ਆਪਣੇ ਆਪ ਤੇ, ਆਪਣੇ ਖ਼ਿਆਲਾਂ ਤੇ, ਤੇ ਸਭ ਤੋਂ ਜ਼ਿਆਦਾ ਆਪਣੇ ਲਿਬਾਸ ਤੇ ਉਹ ਭਾਵੇਂ ਸੋਹਣਾ ਹੀ ਸੀ, ਪਰ ਉਸ ਦੇ ਕਪੜੇ ਉਸ ਦਾ ਸੁਹੱਪਣ ਵਲੂੰਦਰ ਛਡਦੇ ਸਨ, ਅਤੇ ਹੁਣ ਉਸ ਨੂੰ ਮਹਿਸੂਸ ਹੋਇਆ ਉਹ ਚੰਗੇ ਕਪੜੇ ਨਹੀਂ ਸੀ ਪਾ ਸਕਿਆ, ਉਹ ਗਰੀਬ ਸੀ ਡੀ. ਸੀ. ਦਾ ਮੁੰਡਾ ਅਮੀਰ ਸੀ, ਰਈਸ ਦਾ ਮੁੰਡਾ ਰਈਸ ਸੀ। ਕਿੰਨਾ ਵੀ ਉਹ ਕਿਸੇ ਕੁੜੀ ਦੇ ਨਜ਼ਦੀਕ ਹੋ ਜਾਂਦਾ, ਪਿਆਰ ਨਹੀਂ ਸੀ ਲੈ ਸਕਦਾ। ਉਸ ਦੀਆਂ ਲਿਆਕਤਾਂ ਉਸ ਨੂੰ ਪਲ ਕੁ ਲਈ ਫ਼ਜ਼ੂਲ ਤੇ ਵਾਧੂ ਹੀ ਜਾਪੀਆਂ 'ਪੀਲੀ-ਲਿਆਕਤ' ਉਸ ਦੀਆਂ ਅਕਲਾਂ ਹਰਾ ਗਈ ਸੀ। ਉਹ ਪਿਆਰ ਦੇ ਬਦਲੇ ਪਿਆਰ ਨਹੀਂ ਸੀ ਲੈ ਸਕਿਆ। ਉਹ ਪਿਆਰ ਨੂੰ ਜਿਨਸੀ ਭੁੱਖ ਦਾ ਕੈਦੀ ਨਹੀਂ ਸੀ ਵੇਖ ਸਕਦਾ, ਪਰ ਉਸ ਦਾ ਪਿਆਰ ਸਰਮਾਏ ਦੀ ਕੈਦ ਵਿਚ ਫੜਫੜਾ ਕੇ ਰਹਿ ਗਿਆ।

ਇਹ ਭਾਈਚਾਰਾ, ਇਹ ਨਿਜ਼ਾਮ ਉਸ ਦੀਆਂ ਨਜ਼ਰਾਂ ਵਿਚ ਸਭ ਬਕਵਾਸ ਸੀ। ਪੈਸੇ ਨਾਲ ਸਭ ਤੋਂ ਸੋਹਣੀ ਕੁੜੀ ਦੇ ਸੁਹੱਪਣ ਦਾ ਨਿਘ ਖਰੀਦਿਆ ਜਾ ਸਕਦਾ ਸੀ ਉਸ ਦਾ ਸਾਰਾ ਸਰੀਰ ਕੰਬ ਗਿਆ, ਉਸ ਦੇ ਸਾਹਮਣੇ ਫਿਰ ਬਜ਼ਾਰੀ ਕੁੱਤੇ ਫਿਰ ਗਏ। ਹੁਣ

ਨਵਾਂ ਮਾਸਟਰ

੮੭.