ਪੰਨਾ:ਨਵਾਂ ਮਾਸਟਰ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਸ਼ੀਨ ਸ਼ਾਪ

ਅਕਾਸ਼ ਵਿਚ ਪਾਣੀ ਨਾਲ ਲੱਦੀਆਂ ਹੋਈਆਂ ਸਾਵਣ ਦੀਆਂ ਤਿਤਰ ਖੰਭੀਆਂ ਬਦਲੀਆਂ ਅੱਥਰੀਆਂ ਮੁਟਿਆਰਾਂ ਵਾਂਗੂੰ ਕਦੀ ਵਸਦੀਆਂ ਵਸ ਹੀ ਪੈਂਦੀਆਂ ਹਨ ਤੇ ਕਦੀ ਇਕ ਦਮ ਰੁਕ ਕੇ ਗਜ਼ਬਨਾਕ ਹੋ ਕੇ ਹੀਰ ਦੀ ਲੰਮ ਸਲੰਮੀ ਵਲ ਖਾਂਦੀ ਹੋਈ ਚਾਬਕ ਵਾਂਗੂੰ ਇਕ ਪਾਸਿਓਂਂ ਲਿਸ਼ਕ ਮਾਰਦੀਆਂ ਹਨ, ਤੇ ਫਿਰ ਇਕ ਕੜਕ ਦੇ ਮਗਰੋਂ ਕਿਣ-ਮਿਣ ਸ਼ੁਰੂ ਹੋ ਜਾਂਦੀ ਹੈ। ਵਰਕਸ਼ਾਪ ਦਾ ਬਿਜਲੀ ਦਾ ਘੁਗੂ ਆਪਣੀ ਭੜਾਂਦੀ ਘਾਂ ਘਾਂ ਦੀ ਅਵਾਜ਼ ਨਾਲ ਸਵੇਰ ਦੀ ਸਿਲ੍ਹੀ ਸਿਲ੍ਹੀ, ਠੰਡੀ ਠੰਡੀ ਰੁਮਕਦੀ ਹਵਾ ਵਿਚ ਬੇ-ਚੈਨੀ ਦੀਆਂ ਲਹਿਰਾਂ ਪੈਦਾ ਕਰ ਦੇਂਦਾ ਹੈ। 'ਨੈਸ਼ਨਲ ਪ੍ਰੋਡਿਊਸ਼ਰਜ਼' ਦੇ ਮਜ਼ਦੂਰ ਤੇ ਕਾਰੀਗਰ ਚੱਦਰਾਂ ਦੀਆਂ ਬੁਕਲਾਂ ਵਿਚ ਉਤੋਂ ਥਲੇ

ਨਵਾਂ ਮਾਸਟਰ

੯੩.