ਮੈਨੂੰ ਸ਼ੀ ਤਰਲੋਚਨ ਸਿੰਘ 'ਗਿੱਲ' ਦੇ ਲਿਖੇ ਹੋਏ ਨਾਟਕ 'ਨਵੀਂ' ਵਿੱਦਿਆ ਨੂੰ ਪੜ੍ਹ ਕੇ ਬੜੀ ਖੁਸ਼ੀ ਹੋਈ ਹੈ। ਸ਼੍ਰੀ ਤਰਲੋਚਨ ਸਿੰਘ ਇਕ ਨਵਯੁਵਕ ਹਨ, ਤੇ ਹਿੰਦੋਸਤਾਨੀ ਸਭਿਯਤਾ ਨੂੰ ਸੁਧਾਰਨ ਦੇ ਬਹੁਤ ਖਾਹਸ਼ਮੰਦ ਹਨ।
ਸਾਡੀ ਸਮਾਜ ਜ਼ਿੰਦਗੀ ਵਿਚ ਬਹੁਤ ਕਮਜ਼ੋਰੀਆਂ ਹਨ। ਜਿਨਾਂ ਨੂੰ ਦੂਰ ਕਰਨਾ, ਸਾਡੇ ਲਈ ਬਹੁਤ ਜ਼ਦੂਰੀ ਹੈ। ਕਿਓਕਿ ਇਨਾਂ ਕਮਜ਼ੋਰੀਆਂ ਦੇ ਰਹਿੰਦਿਆਂ ਹੋਇਆਂ ਸਾਡਾ ਦੇਸ਼ ਚੰਗੀ ਤਰ੍ਹਾਂ ਤ੍ਰੱਕੀ ਨਹੀਂ ਕਰ ਸਕਦਾ।
ਜਨਤਾ ਤਕ ਸੁਧਾਰਾਂ ਦੇ ਵਿਚਾਰਾਂ ਨੂੰ ਪੁਚਾਉਣ ਲਈ ਡਰਾਮਾ ਇਕ ਬਹੁਤ ਵਧੀਆ ਜ਼ਰੀਆ ਹੈ। 'ਨਵੀਂ ਵਿੱਦਿਆ' ਵਿਚ ਵਿੱਦਿਆ ਸਬੰਦੀ ਗਲਤ ਵਿਚਾਰਾਂ ਨੂੰ ਦੂਰ ਕਰਨ ਦੇ ਸਾਧਨ ਬੜੀ ਖੂਬਸੂਰਤੀ ਨਾਲ ਦੱਸੇ ਰਾਏ ਹਨ। ਸਾਡੇ ਮਮਾਜ ਵਿਚ ਝੂਠੇ ਸਾਧੂਆਂ ਦੀ ਪੂਜਾ, ਤੇ ਉਨਾਂ ਦਾ ਸਮਾਜਕ ਇਸਤਰੀਆਂ ਨੂੰ ਗੁਮਰਾਹ ਕਰਣ ਦੀ ਬੁਰਾਈ ਬਹੁਤ ਫੈਲੀ ਹੋਈ ਹੈ। ਇਹ ਨਾਟਕ ਇਸ ਬੁਰਾਈ ਨੂੰ ਦੂਰ ਕਰਨ ਵਿਚ ਬੜਾ ਚੰਗਾ ਕੰਮ ਕਰੂਗਾ।
ਮੈਂ, ਅਖੀਰ ਵਿਚ, ਸ਼੍ਰੀ ਤਰਲੋਚਨ ਸਿੰਘ ਜੀ ਗਿੱਲ ਦੀ ਏਸ ਕੋਸ਼ਿਸ਼ ਦੀ ਵਧਾਈ ਦਿੰਦਾ ਹਾਂ। ਤੇ ਵਾਹਿਗੁਰੂ ਨੂੰ ਪਰਾਰਥਨਾ ਕਰਦਾ ਹਾਂ, ਕਿ ਉਹ ਅਗਾਂ ਲਈ ਏਸ ਕੰਮ ਨੂੰ ਹੋਰ ਭੀ ਖੂਬਸੂਰਤੀ ਹੈ ਕਾਮਯਾਬੀ ਨਾਲ ਨਭਾ ਸਕਣ।
ਆਰ. ਕੇ. ਕੁਮਾਰ, ਐਮ. ਏ.
ਪਰਿੰਸੀਪਲ ਡੀ. ਐਮ. ਕਾਲਜ, ਮੋਗਾ।