ਕੁਦਰਤ ਮਾਂਉ ਬਾਗ ਖੜਾਇਆ, ਖਿੜਨੇ ਖੜਾਵਨੇ ਨੂੰ॥
ਢੋਲ ਵਜਾ ਸੁਨੇਹਾ ਦਿਤਾ, ਸਭ ਕੋ ਦੁਸਾਵਨੇ ਨੂੰ।।
ਹਸੋ ਆਪ ਹਸਾਵ ਸਭ ਤਾਈਂ, ਜੀਵਨ ਫਲ ਪਾਵਨੇ ਨੂੰ।
ਹੋਰ ਨਹੀਂ ਤਾਂ ਹੱਸੋ ਹਸਾਵੋ, ਦਿਨ ਤਰ ਲੰਘਾਵਨੇ ਨੂੰ।
ਏਸੇ ਲਈ ਇਹ ਨਾਟਕ ਸੁਖਾਂਤ ਹੈ, ਮੁਨਸ਼ੀ ਦੀ ਇਜ਼ਤ ਵਿਚ ਭੀ ਲਾਡ ਵਿਚ ਕੁਝ ਸ਼ਬਦ ਹਨ ਤੇ ਸਮਾਪਤ ਭੀ ‘ਹਾ,ਹਾ, ਹਾ, ਦੇ ਉਚੇ ਹਾਸਿਆਂ ਨਾਲ ਕੀਤਾ ਗਿਆ ਹੈ।
ਮਨੁਖੀ ਜੀਵਨ ਨਾਲ ਹਰ ਘਟਾ ਟੱਕਰ ਖਾਂ ਦੀ ਹੈ, ਜਿਵੇਂ ਆਉਂਦੀ ਹੈ, ਉਵੇਂ ਟਲ ਜਾਂਦੀ ਹੈ। ਪਰ ਆਪਣਾ ਅਸਰ ਛਡ ਜਾਂਦੀ ਹੈ। ਇਸੇ ਤਰਾਂ ਮੈਂ ਕਈ ਨਾਟਕ ਖੇਲੀਦੋ ਤਕੇ ਹਨ। ਸਕਦਾ ਹੈ ਕਿਸੇ ਨਾਟਕ ਦਾ ਕੋਈ ਖਾਸ ਦਿਲਖਿਚਵਾਂ ਫਿਕਰਾ ਵਰਤ ਲਿਆ ਗਿਆ ਹੋਵੇ, ਵੈਸੇ ਇਹ ਨਾਟਕ ਨਾਂ ਕਿਸੇ ਦਾ ਉਲਥਾਂ ਹੈ, ਨਾਂ ਅਨੁਵਾਦਿ ਤੇ ਨਾਂ ਹੀ ਅਧਾਰ ਤੇ ਲਿਖਿਆ ਗਿਆ ਹੈ। ਮੌਲਕ ਹੈ ਤੇ ਸੌ ਫੀਸਦੀ ਮੌਲਕ ਹੈ।
ਅਖੀਰ ਵਿਚ ਮੈਂ ਗਿ: ਹਰਚੰਦ ਸਿੰਘ ਜੀ ਮਹਾਂ ਗਿਆਨੀ ਸ੍ਰ: ਗੁਰਨਾਮ ਸਿੰਘ ਜੀ ‘ਤੀਰ ਤੇ ਗਿ; ਆਤਮਾ ਸਿੰਘ ਜੀ ਐਡੀਟਰ ‘ਸੁਖ ਜੀਵਨ’ ਦਾ ਧਨਵਾਦ ਕੀਤੇ ਬਿਨਾਂ ਨਹੀਂ ਰਹਿ ਸਕਦਾ ਜਿਨਾਂ ਨੇ ਕਿ ਇਸ ਦੀ ਸੁਧਾਈ ਲਈ ਕਾਫੀ ਖੇਚਲ ਕੀਤੀ ਹੈ।
ਤਰਲੋਚਨ ਸਿੰਘ ਗਿੱਲ
-ਰਾਹ-
ਮੋਗਾ-ਫਤੇਗੜ੍ਹ-ਕੋਰੋਟਾਣਾ।
(੨੬-੭-੧੯੫੦)