ਪੰਨਾ:ਨਵੀਂ ਵਿਦਿੱਆ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

-ਦੋ ਅੱਖਰ-

ਨਾਟਕ ਜੀਵਨ ਦਾ ਚਿਤ੍ਰ,.........ਚਿਤ੍ਰ ਚੀਜ਼ ਦੀ ਹੂ ਬਹੂ ਨਕਲ.......... । ਸੋ ਨਾਟਕ ਸਾਡੇ ਜੀਵਨ ਦੀ ਨਕਲ ਹੁੰਦੀ ਹੈ। ਤੇ ਨਾਟਕ-ਕਾਰ--ਨਕਾਲ। ਹਾਂ, ਹਾਂ, ਤਮਾਚੇ-ਵਾਲੇ, ਹੀਰ ਰਾਂਝੇ, ਸੋਹਣੀ ਮਹੀਂਵਾਲ, ਤੇ ਪੂਰਨ ਭਗਤ ਦੀਆਂ ਨਕਲਾਂ ਲਾਹੁਣ ਵਾਲੇ ਨਕਾਲ ਭੀ ਨਾਟਕਕਾਰ ਹੁੰਦੇ ਹਨ, ਉਹ ਭੀ ਸਾਹਿੱਤ ਪੈਦਾ ਕਰਦੇ ਹਨ..........ਪਰ ਉਹ ਅਨਛਪਿਆ ਸਾਹਿੱਤ ਹੈ।

ਨਾਟਕ ਦੀ ਉਮਰ ਬਹੁਤ ਲੰਮੀ ਹੈ, ਉਨੀ ਜਿੰਨੀ ਕਿ.......... ਇਹ ਕਈ ਵੇਰ ਸਭਿਯ ਨਾਲ ਸੀ ਤੇ ਚੜ੍ਹਕੇ ਥਲੇ ਡਿਗ ਚੁਕਾ ਹੈ। ਕਾਲੀਦਾਸ ਨੇ ਟੀਸੀ ਦੇ ਨਾਟਕ ਲਿਖੇ ਹਨ। ਸ਼ੈਖਸਪੀਅਰ ਨੇ ਆਪਣੀਆਂ ਕਰਾਮਾਤਾਂ ਦਾ ਪਰਕਾਸ਼ ਇਨਾਂ ਦੁਆਰਾ ਕੀਤਾ ਹੈ।

ਮੈਂ ਥੋੜੀ ਤੇ ਭਾਵ ਪੂਰਤ ਚੀਜ਼ ਨੂੰ ਪਸੰਦ ਕਰਦਾ ਹਾਂ, ਏਹੀ ਕਾਰਨ ਇਸ ਨਾਟਕ ਦੇ ਛੋਟੇ ਹੋਣ ਦਾ ਹੈ। ਫੇਰ ਭੀ ਇਹ ਨਾਟਕ ਤਿੰਨ ਘੰਟਿਆਂ ਤੋਂ ਪਹਿਲਾਂ ਨਹੀਂ ਖੇਡਿਆ ਜਾ ਸਕਦਾ, ਤੇ ਸਟੇਜ ਤੇ ਬਿਲਕੁਲ ਪੂਰਾ ਨਿਭਦਾ ਹੈ।

ਮੇਰੇ ਜੀਵਨ ਵਿਚ ਖੁਸ਼ੀ ਹੈ, ਚੜ੍ਹਦੀ ਜਵਾਨੀ ਹੈ। ਆਥਨ ਸਵੇਰ ੧੦ ਮੀਲ ਆਉਣਾ ਜਾਣਾ ਪੈਂਦਾ ਹੈ। ਦੱਸਦਾ ਹੱਸਦਾ ਆਉਂਦਾ ਹਾਂ, ਜਾਂਦਾ ਢੋਲੇ ਦੀਆਂ ਲਾਉਂਦਾ ਹਾਂ। ਖੇਡਾ ਮੇਰਾ ਜੀਵਨ ਮਨੋਰਥ ਹੈ: