ਕੀ ਗੁਰੂ ਨਾਨਕ ਦੇਵ ਪੜ੍ਹੇ ਹੋਏ ਸਨ?
ਸਿੱਖ ਲਿਖਾਰੀਆਂ ਦਾ ਖਿਆਲ ਹੈ ਕਿ ਜੇਕਰ ਗੁਰੂ ਜੀ ਦਾ ਪਾਂਧੇ ਕੋਲੋਂ ਪੜ੍ਹਨਾ ਲਿਖਣਾ ਮੰਨੀਏ ਤਾਂ ਗੁਰੂ ਜੀ ਦੀ ਵਡਿਆਈ ਵਿਚ ਘਾਟਾ ਪੈਂਦਾ ਹੈ। ਇਸ ਲਈ ਓਹ ਲਿਖਦੇ ਹਨ ਕਿ ਗੁਪਾਲ ਪੰਡਿਤ ਪਾਸ ਪੜ੍ਹਨੇ ਤਾਂ ਪਾਏ ਗਏ ਸਨ, ਪਰ ਉਨ੍ਹਾਂ ਉਸ ਪਾਸੋਂ ਸਿਖਿਆ ਕੁਝ ਨਹੀਂ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੇ ਅਸੀਂ ਛੀਂਵੇਂ ਅਤੇ ਦਸਵੇਂ ਪਾਤਸ਼ਾਹ ਬਾਬਤ ਮੰਨ ਲੈਂਦੇ ਹਾਂ ਕਿ ਉਨ੍ਹਾਂ ਨੇ ਮਨੁੱਖਾਂ ਪਾਸੋਂ ਸੰਸਾਰੀ ਵਿਦਿਆ ਲਈ, ਤਾਂ ਸ੍ਰੀ ਗੁਰੂ ਨਾਨਕ ਦੇਵ ਬਾਬਤ ਭੀ ਮੰਨਦਿਆਂ ਗੁਰੂ ਜੀ ਦੀ ਕੋਈ ਹਿਰਤੀ ਨਹੀਂ ਹੁੰਦੀ, ਕਿ ਉਨ੍ਹਾਂ ਨੇ ਪਾਂਧੇ ਪਾਸੋਂ ਅੱਖਰ ਲਿਖਣੇ ਤੇ ਹਿਸਾਬ ਕਿਤਾਬ ਰਖਣਾ ਸਿਖਿਆ। ਗੱਲ ਇਹ ਹੈ ਕਿ ਗੁਰੂ ਜੀ ਰੱਬੀ ਜੋਤ ਸਨ, ਪਰ ਉਨ੍ਹਾਂ ਨੇ ਮਨੁੱਖੀ ਜਾਮਾ ਭੀ ਧਾਰਨ ਕੀਤਾ ਹੋਇਆ ਸੀ। ਮਨੁੱਖੀ ਰੂਪ ਧਾਰਨ ਕਰਨ ਲੱਗਿਆਂ ਮਨੁੱਖੀ ਜੀਵਣ ਦੀਆਂ ਸਧਾਰਨ ਹਾਲਤਾਂ ਭੀ ਅੱਖਤਿਆਰ ਕੀਤੀਆਂ ਸਨ, ਅਰਥਾਤ ਮਨੁੱਖੀ ਬੋਲੀ ਉਨ੍ਹਾਂ ਵਰਤੀ ਜੋ ਲੋਕ ਵਰਤਦੇ ਸਨ, ਸਰੀਰਕ ਚੋਲੇ ਦੀ ਭਜਣ ਬਣਣ ਵਾਲੀ ਹਾਲਤ, ਲਿਖਣ ਪੜ੍ਹਨ ਦੀ ਅੱਖਰੀ ਸਿਖਿਆ ਉਹੀ ਵਰਤੀ ਜੋ ਹੋਰ ਵਰਤਦੇ ਸਨ। ਹਾਂ ਉਨ੍ਹਾਂ ਨੇ ਆਤਮਕ ਸਿਖਿਆ ਵਾਹਿਗੁਰੂ ਤੋਂ ਬਿਨਾਂ ਕਿਸੇ ਹੋਰ ਕੋਲੋਂ ਨਹੀਂ ਸਿਖੀ। ਇਸੇ ਵਿਚ ਉਨ੍ਹਾਂ ਦੀ ਵਡਿਆਈ ਹੈ। ਹਿੰਦੂ ਸਜਣ (ਡਾਕਟਰ ਗੋਕਲ ਚੰਦ ਨਾਰੰਗ ਆਦਿ) ਚਾਹੁੰਦੇ ਹਨ ਕਿ ਗੁਰੂ ਜੀ ਦੇ ਖ਼ਿਆਲ ਵੇਦਾਂ ਸ਼ਾਸਤ੍ਰਾਂ ਬਾਬਤ ਪ੍ਰਮਾਣੀਕ ਨਾ ਮੰਨੇ ਜਾਣ, ਇਸ ਲਈ ਓਹ ਲਿਖਦੇ ਹਨ ਕਿ ਗੁਰੂ ਜੀ ਦੀ ਇਲਮੀ ਲਿਆਕਤ ਬਹੁਤ ਨਹੀਂ ਸੀ, ਇਸ ਲਈ ਉਨ੍ਹਾਂ ਨੇ ਵੇਦਾਂ ਸ਼ਾਸਤ੍ਰਾਂ ਨੂੰ ਪੜ੍ਹ ਕੇ ਕੋਈ ਸਿੱਟੇ ਨਹੀਂ ਕਦੇ, ਕੇਵਲ ਸੁਣੀ ਸੁਣਾਈ ਗੱਲ ਦੇ ਅਧਾਰ ਤੇ ਜਾਂ ਹਿੰਦੂਆਂ ਦੀ ਆਮ ਵਰਤਣ ਤੋਂ ਜਾਚ ਕੇ ਨੁਕਤਾਚੀਨੀ ਕਰ ਦਿਤੀ ਸੀ।
ਇਨ੍ਹਾਂ ਸਜਣਾਂ ਦੀ ਇਸ ਦਲੀਲ ਤੇ ਹਾਸਾ ਆਉਂਦਾ ਹੈ। ਕਦੀ ਤਾਂ ਜਦੋਂ ਸਤਿਗੁਰੂ ਜੀ ਨੂੰ ਸੰਸਕ੍ਰਿਤ ਦੀਆਂ ਪੁਸਤਕਾਂ ਦਾ ਆਸਰਾ ਲੈਂਦਾ
ー੧੧੯ー