ਖਾਲਸਾ ਕਾਲਜ ਅੰਮ੍ਰਿਤਸਰ
ਮਚੀ ਹੋਈ ਸੀ। ਮਿਸਟਰ ਗੋਖਲੇ ਅੰਮ੍ਰਿਤਸਰ ਆਇਆ ਹੋਇਆ ਸੀ, ਅਤੇ ਉਸ ਦੀ ਗੱਡੀ ਕਾਲਜ ਦੇ ਵਿਦਿਆਰਥੀਆਂ ਨੇ ਮੋਢਾ ਦੇ ਕੇ ਖਿੱਚੀ ਸੀ। ਆਸ ਪਾਸ ਜੋਸ਼ ਹੀ ਜੋਸ਼ ਸੀ। ਇਨ੍ਹਾਂ ਹਾਲਤਾਂ ਵਿਚ ਜੱਦ ਨਵਾਂ ਅੰਗ੍ਰੇਜ਼ ਇੰਜੀਨੀਅਰ ੧੦ ਫਰਵਰੀ ੧੯੦੭ ਨੂੰ ਕਾਲਜ ਵਿਚ ਆਇਆ, ਤਾਂ ਕੁਝ ਮੁੰਡਿਆਂ ਨੇ ਉਸਨੂੰ ਫਕੜੀ ਮਾਰੀ, ਅਤੇ ਸਾਰੇ ਵਿਦਿਆਰਥੀਆਂ ਨੇ ਭੁੱਖ ਹੜਤਾਲ ਕੀਤੀ ਤੇ ਕਾਲੇ ਬਿੱਲੇ ਬਧੇ। ਇਸ ਹਾਦਸੇ ਨਾਲ ਕਾਲਜ ਨੂੰ ਸਰਕਾਰ ਕੁਝ ਸ਼ਕ ਨਾਲ ਦੇਖਣ ਲਗ ਪਈ, ਫੂਲਕੀਆਂ ਦੀਆਂ ਰਿਆਸਤਾਂ ਨੇ ਭੀ ਆਪਣੇ ਵਲੋਂ ਸਾਲਾਨਾ ਸੂਦ ਦੀ ਗ੍ਰਾਂਟ ਬੰਦ ਕਰ ਦਿਤੀ, ਅਤੇ ਯੂਨੀਵਰਸਟੀ ਨੇ ਸੰਬੰਧ ਤੋੜ ਲੈਣ ਦੀ ਧਮਕੀ ਦਿੱਤੀ। ਸਰਕਾਰ ਨੂੰ ਨਿਸਚਾ ਹੋ ਗਿਆ ਕਿ ਕਾਲਜ ਦੀ ਹਾਲਤ ਸੁਧਰ ਦੇ ਸਕਦੀ ਹੈ ਜੇਕਰ ਇਸ ਦੇ ਪ੍ਰਬੰਧ ਵਿਚ ਸਰਕਾਰ ਦਾ ਆਪਣਾ ਹਥ ਹੋਵੇ।
ਸੋ ੧੦ ਜੂਨ ੧੯੦੮ ਨੂੰ ਕਾਲਜ ਦਾ ਪ੍ਰਬੰਧ ਬਦਲਿਆ ਗਿਆ ਅਤੇ ਕਮਿਸ਼ਨਰ ਸਾਹਿਬ ਕਾਲਜ ਕੌਂਸਲ ਦੇ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ ਵਾਈਸ ਪ੍ਰਧਾਨ ਬਣੇ। ਸਕੱਤ੍ਰ ਤੇ ਪ੍ਰਿੰਸੀਪਲ ਸਰਕਾਰ ਵਲੋਂ ਨੀਅਤ ਹੋਣ ਲਗੇ। ਇਸ ਨਾਲ ਕਾਲਜ ਤਾਂ ਬਚ ਗਿਆ, ਪਰ ਸਿਖਾਂ ਵਿਚ ਕਾਲਜ ਵਲੋਂ ਉਪਰਾਮਤਾ ਵਰਤ ਗਈ। ਅਣਖੀਲੇ ਸਰਦਾਰ ਹਰਬੰਸ ਸਿੰਘ ਜੀ ਅਟਾਰੀ ਵਾਲੇ ਅਸਤੀਫਾ ਦੇ ਕੇ ਮਿੰਬਰੀ ਤੋਂ ਵੱਖ ਹੋ ਗਏ, ਅਤੇ ਸ. ਸੁੰਦਰ ਸਿੰਘ ਜੀ ਦਾ ਭੀ ਸ਼ਾਮਲ ਰਹਿਣਾ ਮੁਸ਼ਕਲ ਹੋ ਗਿਆ। ਸਤੰਬਰ ੧੯੧੨ ਵਿਚ ਕੁਝ ਏਹੋ ਜਹੀਆਂ ਹੋਰ ਤਬਦੀਲੀਆਂ ਕੀਤੀਆਂ ਗਈਆਂ, ਜਿਨ੍ਹਾਂ ਕਰਕੇ ਸਰਦਾਰ ਜੀ ਨੂੰ ਭੀ ਅਸਤੀਫਾ ਦੇਣਾ ਪਿਆ। ਪ੍ਰੋਫੈਸਰ ਜੋਧ ਸਿੰਘ ਜੀ, ਐਮ. ਏ., ਅਤੇ ਉਨ੍ਹਾਂ ਦੇ ਸਾਥੀ ਸ. ਨਾਰਾਇਣ ਸਿੰਘ ਜੀ, ਐਮ. ਏ., ਨੂੰ ਭੀ ਨੌਕਰੀ ਛਡਣੀ ਪਈ। ਸਰਕਾਰ ਨੇ ਮਦਦ ਵਜੋਂ ਤਿੰਨ ਅੰਗ੍ਰੇਜ਼ ਪ੍ਰੋਫੈਸਰ ਆਪਣੇ ਵਿਦਿਅਕ ਮਹਿਕਮੇ ਵਿਚੋਂ ਲੈ ਕੇ ਖਾਲਸਾ ਕਾਲਜ ਨੂੰ ਹੁਦਾਰੇ ਦੇਣੇ ਕੀਤੇ।
ー੧੩੨ー