ਸਮੱਗਰੀ 'ਤੇ ਜਾਓ

ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/141

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸਾਊਪੁਣਾ

ਸਾਊ ਉਹ ਹੈ ਜੋ ਸੋਹਣਾ ਵਰਤੇ। ਅੰਗ੍ਰੇਜੀ ਦੇ ਲਫ਼ਜ਼ 'ਜੰਟਲਮੈਨ ਵਾਂਗੂ' 'ਸਾਊ' ਦੇ ਅਰਥ ਭੀ ਬਦਲਦੇ ਆਏ ਹਨ। ਪਹਿਲਾਂ ਪਹਿਲ ਇਹ ਲਫ਼ਜ਼ ਸਮਾਜਕ ਜਾਂ ਖਾਨਦਾਨੀ ਵਡਿਆਈ ਦਾ ਵਾਚਕ ਸੀ। ਸਾਊ ਜਾਂ ਰਾਠ ਓਹ ਲੋਕ ਹੁੰਦੇ ਸਨ ਜਿਹੜੇ ਰਾਜੇ ਦੇ 'ਸਾਥੀ' ਹੋਣ, ਰਾਜ-ਦਰਬਾਰ ਜਾਂ ਜੰਗ ਵਿਚ ਸ਼ਾਮਲ ਹੋ ਕੇ ਉਸ ਦਾ ਸਾਥ ਦੇਣ, ਜਿਹੜੇ ਆਮ ਲੋਕਾਂ ਵਾਂਗ ਮਿਹਨਤ ਮਜੂਰੀ ਕਰ ਕੇ ਪੇਟ ਪਾਲਣ ਦੀਆਂ ਲੋੜਾਂ ਤੋਂ ਉੱਤੇ ਹੋਣ। "ਨਾਈਆਂ ਦੀ ਜੰਵ ਸਭੇ ਸਾਊ" ਦੇ ਅਖਾਣ ਵਿਚ ਇਸੇ ਵੰਡ ਵਲ ਇਸ਼ਾਰਾ ਹੈ। ਸਾਊ ਲੋਕ "ਭੁਈਂ ਨਹੀਂ ਦੇ ਸਾਂਈਂ" ਹੁੰਦੇ ਸਨ; ਚੰਗਾ ਖਾਂਦੇ ਤੇ ਸੋਹਣਾ ਹੰਢਾਂਦੇ ਸਨ। ਉਨ੍ਹਾਂ ਦੇ ਜੁੱਸੇ ਮਖਣਾਂ ਦੇ ਪੱਲੇ ਹੋਏ ਸੋਹਣੇ ਸੁਡੌਲ ਤੇ ਨਕਸ਼ ਤਿੱਖੇ ਹੁੰਦੇ ਸਨ। 'ਜੇਡਾ ਸਿਰ ਤੇਡੀ ਸਿਰਿ ਪੀੜਾ' ਦਾ ਅਖਾਣ ਦਸਦਾ ਹੈ ਕਿ ਸਿਰ ਸਾਊਆਂ ਦੇ ਵੱਡੇ ਹੁੰਦੇ ਸਨ, ਅਤੇ ਉਨ੍ਹਾਂ ਉਤੇ ਉੱਨੀਆਂ ਹੀ ਵੱਡੀਆਂ ਪੱਗਾਂ। ਉਨ੍ਹਾਂ ਦਾ ਪਹਿਰਾਵਾ ਠੁਕ ਅਬਰੋ ਵਾਲਾ ਤੇ ਆਮ ਲੋਕਾਂ ਲਈ ਨਮੂਨੇ ਦਾ ਕੰਮ ਦਿੰਦਾ ਸੀ। ਖ਼ਾਸ ਕਰਕੇ ਉਨ੍ਹਾਂ ਦੇ ਬੋਲ ਮਿੱਠੇ ਕੋਮਲ ਤੇ ਸਭਿੱਤਾ ਵਾਲੇ ਹੁੰਦੇ ਸਨ। ਉਨ੍ਹਾਂ ਨੂੰ ਮੌਕੇ ਸਿਰ ਪਹਿਤੀ ਗੱਲ ਆਖਣ ਦੀ ਜਾਚ ਆਉਂਦੀ ਸੀ। ਚਾਲ ਢਾਲ ਵਿਚ ਬਿਨਾਂ ਹੈਂਕੜ ਦੇ ਗੰਭੀਰ, ਅਝੱਕ ਹੋਣ ਦੇ ਬਾਵਜੂਦ ਨਿਮ੍ਹੀ ੨ ਲੱਜਾ ਵਾਲੇ ਤੇ ਹੋਛੇ ਦਿਖਾਵੇ ਤੋਂ ਬਿਨਾਂ ਉਦਾਰ-ਚਿਤ ਤੇ ਮਿਤਰਾਨਾ ਸਲੂਕ ਵਾਲੇ ਹੁੰਦੇ ਸਨ। ਆਪਣੀ ਅਣਖ ਉਤੇ ਮਰ ਮਿਟਣਾ, ਬਾਂਹ ਫੜੀ ਦੀ ਲਾਜ ਰਖਣੀ, ਬਚਨ ਦਾ ਪੱਕਾ ਹੋਣਾ, ਔਕੜ ਦੇ ਵੇਲੇ ਢੇਰੀ ਨਾ

ー੧੩੮ー