ਸਮੱਗਰੀ 'ਤੇ ਜਾਓ

ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/142

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸਾਊਪੁਣਾ

ਢਾਹ ਬਹਿਣਾ, ਬਲਕਿ ਖਿੜੇ ਮਥੇ ਹੌਸਲੇ ਨਾਲ ਮੁਸੀਬਤ ਦਾ ਟਾਕਰਾ ਕਰਨਾ-ਇਹ ਉਨ੍ਹਾਂ ਦੇ ਖ਼ਾਸ ਗੁਣ ਹੁੰਦੇ ਸਨ। ਇਨ੍ਹਾਂ ਦੇ ਉਲਟ ਅਸਾਊ ਜਾਂ ਕੰਮੀ ਲੋਕਾਂ ਦਾ ਖ਼ਾਸ ਔਗਣ 'ਕਮੀਨਗੀ' ਹੁੰਦਾ ਸੀ, ਜਿਸ ਵਿਚ ਨੀਚਤਾ, ਕਾਇਰਤਾ, ਹੋਛਾਪਣ, ਤੰਗਦਿਲੀ, ਨਿਲੱਜਤਾ, ਸੰਗਾਊਪੁਣਾ, ਅਵੈੜ, ਮੋਟੀ ਠੁਲ੍ਹੀ ਬੋਲੀ ਤੇ ਹਰ ਤਰ੍ਹਾਂ ਦਾ ਕੋਝ ਸ਼ਾਮਲ ਸੀ।

ਜਿਉਂ ਜਿਉਂ ਸਮਾਜ ਦੀ ਬਣਤਰ ਬਦਲਦੀ ਗਈ ਅਤੇ ਖ਼ਾਸ ੨ ਵਿਹਲੀਆਂ ਜਮਾਤਾਂ ਦੀ ਥਾਂ ਆਮ ਲੋਕਾਂ ਦੀ ਕਦਰ ਵਧਦੀ ਗਈ, ਊਚ ਨੀਚ ਦਾ ਭਾਵ ਨਸਲੀ ਜਾਂ ਖ਼ਾਨਦਾਨੀ ਵਿਤਕਰੇ ਉਤੇ ਨਿਰਭਰ ਹੋਣ ਦੀ ਥਾਂ ਸ਼ਖ਼ਸੀ ਆਚਰਣ ਉਤੇ ਨਿਰਭਰ ਹੋਣ ਲਗਾ, ਤਿਉਂ ਤਿਉਂ ਸਾਊਪੁਣਾ ਭੀ ਸ਼ਖ਼ਸੀ ਗੁਣਾਂ ਲਈ ਵਰਤੀਣ ਲੱਗਾ | ਹੁਣ ਇਹ ਗੁਣ ਨਿਰੀਆਂ ਉਚੀਆਂ ਜਾਤੀਆਂ ਵਿਚ ਹੀ ਨਹੀਂ ਵੇਖਿਆ ਜਾਂਦਾ, ਬਲਕਿ ਸਧਾਰਨ ਲੋਕਾਂ ਵਿਚ ਵੀ ਮਿਲਦਾ ਹੈ। ਇਸੇ ਦਾ ਨਾਂ ਸ਼ਰਾਫ਼ਤ, ਭਲਮਣਸਊ, ਬੀਬਾਪੁਣਾ ਹੈ।

ਇਸ ਗੁਣ ਦੀ ਅਜਕਲ ਖ਼ਾਸ ਲੋੜ ਹੈ। ਲੋਕਾਂ ਵਿਚੋਂ ਭਾਵੇਂ ਨਸਲੀ ਵਿਤਕਰੇ ਘਟ ਰਹੇ ਹਨ, ਪਰ ਹੋਰ ਕਈ ਤਰ੍ਹਾਂ ਦੇ ਵਖੇਵੇਂ ਦਮਾਗੀ ਤੇ ਸਮਾਜਕ ਉਨਤੀ ਅਵੁਨਤੀ ਦੇ ਕਾਰਣ ਵਧ ਰਹੇ ਹਨ। ਪੜ੍ਹਿਆਂ ਹੋਇਆਂ ਦੀ ਅਨਪੜ੍ਹਾਂ ਨਾਲ, ਅਮੀਰਾਂ ਦੀ ਗ਼ਰੀਬਾਂ ਨਾਲ, ਅਤੇ ਧਰਮ ਦੇ ਠੇਕੇਦਾਰਾਂ ਦੀ ਆਮ ਖੁਲ੍ਹ-ਖਿਆਲੀਆਂ ਤੇ ਖੁਲ੍ਹ-ਵਰਤੀਆਂ ਨਾਲ ਖਹਿ-ਮਖਹਿ ਬਣੀ ਰਹਿੰਦੀ ਹੈ। ਇਸ ਟਾਕਰੇ ਵਿਚ ਹਰ ਵਕਤ ਇਹ ਖਤਰਾ ਰਹਿੰਦਾ ਹੈ ਕਿ ਇਕ ਧਿਰ ਦੂਜੀ ਧਿਰ ਨਾਲ ਵਰਤਦਿਆਂ ਸੱਭਿਤਾ ਦੇ ਪੈਂਤੜੇ ਤੋਂ ਥਿੜਕ ਜਾਏ।

ਫਿਰ ਜਿੰਦਗੀ ਦੀ ਦੌੜ ਭੱਜ, ਰੋਜ਼ੀ ਕਮਾਉਣ ਦੀ ਹਫੜਾ-ਦਫੜੀ ਇੰਨੀ ਵਧ ਗਈ ਹੈ ਕਿ ਇਸ ਖੇਡ ਵਿਚ ਸਾਊਪੁਣੇ ਦੇ ਨੇਮ ਪਾਲਣੇ

ー੧੩੯ー