ਨਵੀਆਂ ਸੋਚਾਂ
ਔਖੇ ਹੋ ਜਾਂਦੇ ਹਨ। ਹਰ ਇਕ ਆਦਮੀ ਆਪਣਾ ਹੀ ਕੰਮ ਸਾਰਨਾ ਚਾਹੁੰਦਾ ਹੈ, ਤੇ ਹੋਰਨਾਂ ਤੋਂ ਅਗਾਹਾਂ ਲੰਘ ਕੇ ਛੇਤੀ ਹੀ ਕਾਮਯਾਬੀ ਦਾ ਮੂੰਹ ਦੇਖਣਾ ਚਾਹੁੰਦਾ ਹੈ। ਇਸ ਉਤਾਵਲ ਵਿਚ ਕਈ ਵੇਰ ਸ਼ਰਾਫ਼ਤ ਦਾ ਪੱਲਾ ਹਥੋਂ ਛੁੜਕ ਜਾਂਦਾ ਹੈ।
ਅਜਕਲ ਲੋਕਾਂ ਵਿਚ ਸ੍ਵੈਮਾਨਤਾ ਦਾ ਇਕ ਗ਼ਲਤ ਖਿਆਲ ਘਰ ਕਰ ਗਿਆ ਹੈ। ਉਹ ਹੈ ਆਪਣੀ ਪੁਜ਼ੀਸ਼ਨ ਕਾਇਮ ਰੱਖਣ ਦੀ ਹੈਂਕੜ। ਅੱਗੇ ਲੋਕਾਂ ਨੂੰ ਖਿਆਲ ਹੁੰਦਾ ਸੀ ਕਿ ਹਾਏ ਸਾਡਾ ਨੱਕ ਨਹੀਂ ਰਹਿੰਦਾ। ਹੁਣ ਉਸ ਦੀ ਥਾਂ ਪਦਵੀ ਦੇ ਦਿਖਾਵੇ ਨੇ ਮੱਲ ਲਈ ਹੈ। ਗੱਡੀ ਦੇ ਡੱਬੇ ਵਿਚ ਕੋਲ ਬੈਠਾ ਮੁਸਾਫ਼ਰ ਤੇਹ ਨਾਲ ਜਾਂ ਬੀਮਾਰੀ ਨਾਲ ਤੜਫ਼ ਰਿਹਾ ਹੋਵੇ, ਪਰ ਬਾਬੂ ਹੋਰੀ ਉਸ ਨਾਲ ਕੂਣ ਗੇ ਭੀ ਨਹੀਂ, ਕਿਉਂਕਿ ਉਸ ਨਾਲ ਜਾਣ-ਪਛਾਣ ਨਹੀਂ ਕਰਾਈ ਗਈ! ਮਿੱਟੀ ਵਿਚ ਰੁਲਦੇ ਫੱਟੜ ਨੂੰ ਮੋਢੇ ਤੇ ਚੁਕ ਕੇ ਹਸਪਤਾਲ ਪੁਚਾਣ ਲਈ ਕੋਈ ਮੈਲੇ ਕਪੜਿਆਂ ਵਾਲਾ ਮਜ਼ੂਰ ਨਿਤਰ ਪਵੇ ਤਾਂ ਨਿਤਰ ਪਵੇ, ਪਰ ਇਹ ਕੰਮ ਬੂਟ ਸੂਟ ਪਹਿਨੇ ਹੋਏ ਜੰਟਲਮੈਨ ਕੋਲੋਂ ਨਹੀਂ ਹੋਣਾ, ਕਿਉਂਕਿ ਇਉਂ ਕਰਨ ਨਾਲ ਉਸ ਦੀ ਪੈਂਟ ਦੀ ਭਾਨ ਵਿੰਗੀ ਹੋ ਜਾਂਦੀ ਹੈ, ਜਾਂ ਕੋਟ ਦੀ ਤਹਿ ਭਜ ਜਾਂਦੀ ਹੈ! ਲੋਕੀ ਵਡਿਆਈ ਇਸੇ ਵਿਚ ਸਮਝਦੇ ਹਨ ਕਿ ਮੂੰਹ ਵੱਟ ਕੇ ਮੱਥੇ ਤੇ ਤਿਉੜੀ ਪਾਈ ਰਖਣਾ, ਨਾ ਕਿਸੇ ਨਾਲ ਖੁਲ੍ਹ ਕੇ ਬੋਲਣਾ ਨਾ ਹਸਣਾ। ਅਜਕਲ ਅਫਸਰੀ ਦਾ ਅਹੁਦਾ ਇਕ ਉਚੀ ਪਹਾੜ ਦੀ ਟੀਸੀ ਹੈ ਜਿਸ ਉਤੇ ਨਿਰੀ ਠੰਢੀ ਸੰਦ ਤੇ ਇਕੱਲ ਵਰਤੀ ਰਹਿੰਦੀ ਹੈ। ਐਹੋ ਜਿਹੇ ਬਦਨਸੀਬ ਅਫ਼ਸਰ ਨੂੰ ਆਪਣੇ ਨਾਲ ਜਾਂ ਹੇਠਾਂ ਕੰਮ ਕਰਨ ਵਾਲਿਆਂ ਨਾਲ ਕੋਈ ਭਰਾਵੱਲੀ ਦੀ ਸਾਂਝ ਨਹੀਂ ਹੁੰਦੀ। ਉਸ ਨੂੰ ਜੀ ਕਰਦਾ ਭੀ ਹੋਵੇ ਤਾਂ ਭੀ ਹੀਆ ਨਹੀਂ ਪੈਂਦਾ ਕਿ ਆਪਣੀ ਪਦਵੀ ਦੇ ਮਾਣ ਤੋਂ ਹੇਠਾਂ ਲਹਿ ਕੇ ਕਿਸੇ ਨੂੰ ਸਾਥੀ ਸਮਝ ਕੇ ਗਲਵਕੜੀ ਪਾ ਲਵੇ ਜਾਂ ਹਾਸੇ ਨੂੰ ਹੀ ਆਪਣੇ ਹੋਠਾਂ ਤੋਂ ਬਾਹਰ ਨਿਕਲਣ ਦੇਵੇ।
ー੧੪੦ー