ਸਮੱਗਰੀ 'ਤੇ ਜਾਓ

ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/146

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸਾਊਪੁਣਾ

ਅਧਿਕਾਰ ਬ੍ਰਾਬਰ ਹੁੰਦੇ ਹਨ, ਪਰ ਆਸ਼੍ਰਮ ਵਿਚ ਸਿਖਾਂਦਰੂ ਇਕੱਠੇ ਹੁੰਦੇ ਹਨ ਜਿਨ੍ਹਾਂ ਦੀ ਰਾਏ ਅਜੇ ਸੁਤੰਤਰ ਬਣ ਰਹੀ ਹੁੰਦੀ ਹੈ, ਪਰ ਪੂਰੀ ਤਰ੍ਹਾਂ ਬਣੀ ਨਹੀਂ ਹੁੰਦੀ, ਅਤੇ ਪ੍ਰਬੰਧ ਵਿਚ ਤਾਂ ਉਨ੍ਹਾਂ ਦੇ ਅਧਿਕਾਰ ਦੀ ਥਾਂ ਈ ਨਹੀਂ ਹੁੰਦੀ। ਐਸੀ ਹਾਲਤ ਵਿਚ ਆਪਣੀ ਰਾਇ ਪ੍ਰਬੰਧਕਾਂ ਤਕ ਪੁਚਾਣਾ ਤਾਂ ਫਰਜ਼ ਹੈ, ਪਰ ਉਸ ਨੂੰ ਨਿਰੀ ਬਹੁਲਤਾ ਦੇ ਆਸਰੇ ਮਨਵਾਣਾ ਠੀਕ ਨਹੀਂ। ਨਾਲੇ ਏਥੇ ਰਿਸ਼ਤਾ ਮਾਲਕਾਂ ਤੇ ਮਜੂਰਾਂ ਵਾਲਾ ਨਹੀਂ ਹੁੰਦਾ, ਬਲਕਿ ਘਰ ਦੇ ਬੰਦਿਆਂ ਵਾਲਾ ਹੁੰਦਾ ਹੈ, ਜਿਨ੍ਹਾਂ ਨੇ ਰੱਲ ਕੇ ਕੁਝ ਸਿਖਣਾ ਸਿਖਾਣਾ ਹੈ, ਕੁਝ ਬਣਨਾ ਬਣਾਣਾ ਹੈ, ਨਾ ਕਿ ਕੁਝ ਦੇਣਾ ਜਾਂ ਲੈਣਾ।

ਸਾਊਪੁਣਾ ਕੀ ਹੈ? ਮਨੁਖਾਂ ਦੀ ਆਪੋ ਵਿਚ ਦੀ ਸੋਹਣੀ ਵਰਤੋਂ। ਇਹ ਮਨ ਦੀ ਇਕ ਹਾਲਤ ਹੁੰਦੀ ਹੈ ਜੋ ਸਦੀਆਂ ਦੀ ਮਿਹਨਤ ਤੇ ਕਈ ਪੀਹੜੀਆਂ ਦੀ ਰਲਵੀਂ ਤੇ ਲਗਾਤਾਰ ਵਰਤੋਂ ਤੋਂ ਪੈਦਾ ਹੁੰਦੀ ਹੈ। ਇਸ ਵਿਚ ਬਹੁਤਾ ਹਿੱਸਾ ਖ਼ਾਨਦਾਨੀ ਜੀਵਣ-ਜਾਚ ਜਾਂ ਰੀਤੀ ਦਾ ਹੁੰਦਾ ਹੈ। ਫਿਰ ਉਸ ਵਿਚ ਮਨੁਖ ਦੀ ਆਪਣੀ ਸਮਾਜਕ ਰਹਿਣੀ ਦੀਆਂ ਸੁੰਦਰਤਾਈਆਂ ਆ ਸ਼ਾਮਲ ਹੁੰਦੀਆਂ ਹਨ।

ਸਾਊ ਦਾ ਸਭ ਤੋਂ ਵਡਾ ਗੁਣ ਇਹ ਹੈ ਕਿ ਉਹ ਕਿਸੇ ਦਾ ਦਿਲ ਨਹੀਂ ਦੁਖਾਣਾ ਚਾਹੁੰਦਾ। ਉਹ 'ਸਭਨਾ ਮਨ ਮਾਣਿਕ, ਠਾਹੁਣ ਮੂਲਿ ਮਚਾਂਗਵਾ' ਵਾਲੇ ਹੁਕਮ ਉਤੇ ਚਲਦਾ ਹੈ। ਗੱਲਾਂ ਕਰਦਿਆਂ ਜੇ ਕਿਤੇ ਰਾਇ ਦਾ ਫ਼ਰਕ ਹੋ ਪਵੇ ਤਾਂ ਉਹ ਆਪਣੀ ਰਾਇ ਦੇ ਕੇ ਦੂਜੇ ਦੀ ਵਿਚਾਰ ਗੋਚਰੇ ਛਡ ਦਿੰਦਾ ਹੈ। ਮੁੜ ਮੁੜ ਆਪਣੀ ਰਾਇ ਨੂੰ ਦੁਹਰਾ ਕੇ ਕਿਸੇ ਨੂੰ ਤੰਗ ਕਰਨ ਤੋਂ ਸੰਕੋਚ ਕਰਦਾ ਹੈ। ਇਕ ਵਾਰੀ ਆਪਣੀ ਵਿਚਾਰ ਪੇਸ਼ ਕਰ ਕੇ ਦੇਖਦਾ ਹੈ ਕਿ ਜੇ ਅਗਲਾ ਆਪਣੀ ਰਾਇ ਨੂੰ ਨਹੀਂ ਬਦਲਦਾ ਤਾਂ ਗਲ ਨੂੰ ਘਸੀਟਦਾ ਨਹੀਂ, ਸਗੋਂ ਉਥੇ ਹੀ ਛੱਡ ਕੇ ਕਿਸੇ

ー੧੪੩ー