ਸਾਊਪੁਣਾ
ਧਾਰਮਕ ਵਖੇਵਿਆਂ ਵਿਚ ਭੀ ਅਸੀਂ ਆਮ ਤੌਰ ਤੇ ਅਸੱਭਿਤਾ ਤੋਂ ਕੰਮ ਲੈਂਦੇ ਹਾਂ। ਆਪੋ ਆਪਣਾ ਮਜ਼੍ਹਬ ਹਰ ਇਕ ਨੂੰ ਪਿਆਰਾ ਹੋਣਾ ਚਾਹੀਦਾ ਹੈ, ਅਤੇ ਉਸੇ ਉਤੇ ਦ੍ਰਿੜ੍ਹ ਹੋਣ ਨਾਲ ਉਸ ਦਾ ਅਸਰ ਜਿੰਦਗੀ ਵਿਚ ਕੰਮ ਕਰ ਸਕਦਾ ਹੈ। ਮੈਂ ਇਸ ਖੁਲ੍ਹ ਦੇ ਹਕ ਵਿਚ ਨਹੀਂ ਕਿ ਆਦਮੀ ਆਪਣਾ ਕੋਈ ਮਜ਼੍ਹਬ ਨਾ ਰਖਦਾ ਹੋਇਆ ਸਾਰਿਆਂ ਮਜ਼੍ਹਬਾਂ ਦਾ ਇਕੋ ਜਿਹਾ ਸ਼ਰਧਾਲੂ ਅਖਵਾਵੇ। ਇਹੋ ਜਿਹਾ ਆਦਮੀ ਬੇਮਜ਼੍ਹਬਾ ਹੀ ਹੁੰਦਾ ਹੈ। ਪਰ ਸਾਊਪੁਣੇ ਦੇ ਲਿਹਾਜ਼ ਨਾਲ ਉਹ ਆਦਮੀ ਧਰਮੀ ਨਹੀਂ ਜੋ ਹੋਰਨਾਂ ਦੇ ਮਜ਼੍ਹਬਾਂ ਉਤੇ ਹਮਲੇ ਕਰਦਾ ਹੈ, ਜਾਂ ਇਹ ਕਹਿੰਦਾ ਹੈ ਕਿ ਮੇਰਾ ਮਜ਼੍ਹਬ ਹੀ ਤਾਰਨ ਯੋਗ ਹੈ, ਕਿਸੇ ਹੋਰ ਦਾ ਨਹੀਂ। ਸ਼ਰਾਫ਼ਤ ਇਸ ਗਲ ਦੀ ਮੰਗ ਕਰਦੀ ਹੈ ਕਿ ਮਨੁਖ ਮਜ਼੍ਹਬੀ ਮਾਮਲਿਆਂ ਵਿਚ ਪੂਰੀ ਪੂਰੀ ਰਵਾਦਾਰੀ ਵਰਤੇ। ਇਹ ਰਵਾਦਾਰੀ ਨਿਭ ਨਹੀਂ ਸਕਦੀ ਜਦ ਤਕ ਕਿ ਕੋਈ ਧਿਰ ਇਹ ਯਕੀਨ ਕਰਦੀ ਹੈ ਕਿ ਸਾਰੀ ਸਚਾਈ ਉਸੇ ਦੇ ਧਰਮ ਵਿਚ ਆਈ ਹੈ ਤੇ ਹੋਰ ਸਭ ਕੁਫ਼ਰ ਦਾ ਘਰ ਹਨ। ਸਾਊ ਨਿਸਚਾ ਇਹ ਹੈ ਕਿ ਵਾਹਿਗੁਰੂ ਦੇ ਹਜ਼ੂਰ ਹਿੰਦੂ ਮੁਸਲਮਾਣ ਈਸਾਈ ਸਭ ਇਕੋ ਜਹੇ ਹਨ। ਉਥੇ ਨਿਬੇੜਾ ਇਸ ਗੱਲ ਉਤੇ ਨਹੀਂ ਹੋਣਾ ਕਿ ਅਮੁਕਾ ਆਦਮੀ ਸਿਖ ਸੀ ਜਾਂ ਮੁਸਲਮਾਣ, ਬਲਕਿ ਇਸ ਉਤੇ ਹੋਣਾ ਹੈ ਕਿ ਮਨੁਖ ਵਿਚ ਚੰਗਿਆਈ ਕਿਤਨੀ ਸੀ ਅਤੇ ਉਸ ਦਾ ਦਿਲ ਰੱਬ ਦੇ ਨੇੜੇ ਕਿੰਨਾ ਕੁ ਸੀ। ਨੇਕੀ ਤੇ ਪਿਆਰ ਗ੍ਰਹਿਣ ਕਰਨ ਲਈ ਅਤੇ ਆਪਣੀ ਸ਼ਖ਼ਸੀਅਤ ਢਾਲਣ ਲਈ ਕਿਸੇ ਨਮੂਨੇ ਦੀ ਸ਼ਖ਼ਸੀਅਤ ਨੂੰ ਸਾਮ੍ਹਣੇ ਰਖਣਾ ਪੈਂਦਾ ਹੈ, ਪਰ ਇਸ ਦਾ ਇਹ ਅਰਥ ਨਹੀਂ ਕਿ ਜਿਸ ਕਿਸੇ ਨੇ ਈਸਾ ਦੇ ਸਾਂਚੇ ਵਿਚ ਜਿੰਦਗੀ ਢਾਲਣੀ ਹੈ, ਉਹ ਇਹ ਮੰਨ ਲਵੇ ਕਿ ਕਿਸੇ ਹੋਰ ਲਈ ਏਹੋ ਕੰਮ ਗੁਰੂ ਗੋਬਿੰਦ ਸਿੰਘ ਜੀ ਦਾ ਜਾਂ ਮੁਹੰਮਦ ਸਾਹਿਬ ਦਾ ਸਾਂਚਾ ਨਹੀਂ ਕਰ ਸਕਦਾ। ਪੂਰੀ ੨ ਰਵਾਦਾਰੀ ਲਈ ਇਹ ਮਨੌਤ ਜ਼ਰੂਰੀ ਹੈ ਕਿ ਆਪੋ ਆਪਣੀ
ー੧੪੯ー