ਹੱਸਣਾ ਤੇ ਕੂਕਣਾ
ਜਿਉਂ ਜਿਉਂ ਨਵੀਂ ਤਹਿਜ਼ੀਬ ਵਧ ਰਹੀ ਹੈ, ਖੁਸ਼ੀ ਦੇ ਪੁਰਾਣੇ ਢੰਗ ਬਦਲ ਰਹੇ ਹਨ। ਦਿਲ ਦੀ ਖੁਸ਼ੀ ਮੂੰਹ ਨਾਲ ਜ਼ਾਹਰ ਕਰਨ ਦੇ ਬਹੁਤ ਸਾਦੇ ਤ੍ਰਿਕੇ ਦੋ ਹੀ ਹੁੰਦੇ ਸਨ: ਇਕ ਖਿੜ-ਖਿੜਾ ਕੇ ਹੱਸਣਾ ਤੇ ਦੂਜਾ ਉੱਚਾ ਕੂਕਣਾ;ਪਰ ਨਵੀਂ ਰੌਸ਼ਨੀ ਵਾਲੇ ਲੋਕ ਇਨ੍ਹਾਂ ਦੋਹਾਂ ਤੋਂ ਕੰਨੀ ਕਤਰਾਂਦੇ ਹਨ।
ਜਦ ਦਿਲ ਵਿਚ ਖੁਸ਼ੀ ਦੀ ਤਰੰਗ ਆਈ ਤਾਂ ਸਿੱਧੇ ਸਾਦੇ ਲੋਕ ਜ਼ੋਰ ਨਾਲ ਬਾਛਾਂ ਖੋਲ੍ਹ ਕੇ ਖਹਿ ਖਹਿ ਕਰ ਕੇ ਹੱਸਦੇ ਸਨ, ਜਿਹਦੇ ਨਾਲ ਫਿਫੜਿਆਂ ਦੀ ਖ਼ੂਬ ਕਸਰਤ ਹੁੰਦੀ ਸੀ, ਸਗੋਂ ਸਾਰਾ ਜੁੱਸਾ ਹਿਲ ਜਾਂਦਾ ਸੀ ਤੇ ਮੂੰਹ ਉਤੇ ਤ੍ਰੇਲੀ ਆ ਜਾਂਦੀ ਸੀ; ਵੇਖਣ ਤੇ ਸੁਣਨ ਵਾਲੇ ਦੀ ਭੀ ਤਬੀਅਤ ਸਾਫ਼ ਹੋ ਜਾਂਦੀ ਸੀ, ਅਤੇ ਖੜੋਤੇ ਮਨ ਵਿਚ ਇਕ ਲਹਿਰ ਜਿਹੀ ਫਿਰ ਜਾਂਦੀ ਸੀ; ਇਕ ਦਾ ਹਾਸਾ ਸਾਰੀ ਸੰਗਤ ਨੂੰ ਖੁਸ਼ੀ ਦਾ ਹੁਲਾਰਾ ਦੇ ਜਾਂਦਾ ਸੀ।
ਪਰ ਇਹੋ ਜਿਹਾ ਹਾਸਾ ਅੱਜ ਕੱਲ ਬੇਤਮੀਜ਼ੀ ਤੇ ਗਵਾਰਪੁਣੇ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ। ਜੇ ਸਕੂਲ ਵਿਚ ਕਿਸੇ ਮੁੰਡੇ ਨੂੰ ਖੁੱਲ੍ਹ ਕੇ ਹਾਸਾ ਆ ਜਾਵੇ, ਤਾਂ ਮਾਸਟਰ ਝੱਟ ਬੋਲ ਉੱਠਦਾ ਹੈ, "ਓਏ! ਹਿਣਕਦਾ ਕਿਉਂ ਹੈਂ?" ਮਾਸਟਰ ਹੋਰਾਂ ਨੂੰ ਇਹ ਨਹੀਂ ਪਤਾ ਕਿ ਹਿਣਕਣਾ ਅਤੇ ਹੱਸਣਾ ਇੱਕੋ ਸ਼ਬਦ ਹਨ। ਦਫ਼ਤਰਾਂ ਕਚਹਿਰੀਆਂ ਵਿਚ ਅਫ਼ਸਰ ਲੋਕ ਹਾਸੇ ਨੂੰ ਬੜੀ ਗੁਸਤਾਖ਼ੀ ਖ਼ਿਆਲ ਕਰਦੇ ਹਨ। ਇਹ ਵੇਖਿਆ ਗਿਆ ਹੈ ਕਿ ਬਹੁਤ ਹਾਸਾ ਬਚਪਨ ਤੇ ਜਵਾਨੀ ਵਿਚ ਆਉਂਦਾ ਹੈ। ਫਿਰ ਜਿਉਂ ਜਿਉਂ ਉਮਰ ਵਧਦੀ ਜਾਂਦੀ ਹੈ ਤੇ ਮੂੰਹ ਤੇ ਝੁਰੜੀਆਂ ਆਉਣ ਲੱਗਦੀਆਂ ਹਨ,ਤਿਉਂ ਤਿਉਂ ਹੜਵਾਠਿਆਂ ਦੇ ਪੇਚ ਢਿੱਲੇ ਪੈਂਦੇ ਜਾਂਦੇ ਹਨ ਅਤੇ ਹਾਸੇ ਦੀ ਥਾਂ ਮੁਸਕ੍ਰਾਹਟ ਫੜ ਲੈਂਦੀ ਹੈ। ਜਿਵੇਂ ਸਮੁੰਦਰ ਦੇ ਵਿਚਕਾਰ ਬੜੀਆਂ ਬੜੀਆਂ ਸ਼ੂਕਦੀਆਂ
ー੧੩ー