ਨਵੀਆਂ ਸੋਚਾਂ
ਲਹਿਰਾਂ ਦੇ ਉਛਾਲੇ ਆਉਂਦੇ ਹਨ, ਪਰ ਕੰਢੇ ਕੋਲ ਆ ਕੇ ਓਹੋ ਉਛਾਲੇ ਕੇਵਲ ਨਿੱਕੇ ਨਿੱਕੇ ਪਾਣੀ ਦੇ ਵੱਟ ਜਿਹੇ ਰਹਿ ਜਾਂਦੇ ਹਨ, ਤਿਵੇਂ ਹੀ ਮਨੁੱਖ ਜਵਾਨੀ ਵਿਚ ਗੱਜ ਕੇ ਹੱਸਦਾ ਹੈ, ਪਰ ਜਿਉਂ ਜਿਉਂ ਉਸ ਦੀ ਉਮਰ ਮੌਤ ਦੇ ਕੰਢੇ ਵਲ ਵਧਦੀ ਹੈ, ਤਿਉਂ ਤਿਉਂ ਉਸ ਦਾ ਹਾਸਾ ਲੋਪ ਹੋ ਹੋ ਕੇ ਕੇਵਲ ਹੋਠਾਂ ਅਤੇ ਅੱਖਾਂ ਦੀਆਂ ਗੁੱਠਾਂ ਵਿਚ ਮਾੜੇ ਮਾੜੇ ਵੱਟ ਜਿਹੇ ਰਹਿ ਜਾਂਦੇ ਹਨ। ਸੰਸਾਰ ਦੇ ਇਤਿਹਾਸ ਵਿਚ ਭੀ ਸ਼ੁਰੂ ਸ਼ੁਰੂ ਵਿਚ ਹਾਸਾ ਵਧੇਰੇ ਸੀ, ਪਰ ਹੁਣ ਜਿਉਂ ਜਿਉਂ ਸਮਾਂ ਗੁਜ਼ਰਦਾ ਜਾਂਦਾ ਹੈ, ਤਿਉਂ ਤਿਉਂ ਹਾਸੇ ਦੀ ਥਾਂ ਕੇਵਲ ਮੁਸਕ੍ਰਾਣਾ ਹੀ ਰਹਿ ਗਿਆ ਹੈ।
ਲੋਕੀ ਪਾਰਟੀਆਂ ਉੱਤੇ ਮਿਲਦੇ ਹਨ ਤਾਂ ਮੁਸਕ੍ਰਾਉਂਦੇ ਹਨ, ਸਗੋਂ ਮਸਕ੍ਰਾਉਣਾ ਇੰਨਾ ਵਧ ਗਿਆ ਹੈ ਕਿ ਬਹੁਤ ਸਾਰਾ ਤਾਂ ਦੰਭ ਹੀ ਹੁੰਦਾ ਹੈ। ਦਿੱਲੋਂ ਭਾਵੇਂ ਆਦਮੀ ਕੁੜ੍ਹਦਾ ਹੀ ਹੋਵੇ, ਪਰ ਮਿਲਣ ਵੇਲੇ ਐਊਂ ਦੰਦੀਆਂ ਕੱਢ ਕੇ ਮਿਲਦਾ ਹੈ ਕਿ ਸਿੱਧੇ ਸਾਦੇ ਆਦਮੀ ਨੂੰ ਵੇਖ ਕੇ ਹਾਸਾ ਹੀ ਆ ਜਾਂਦਾ ਹੈ, ਪਰ ਵਿਚਾਰਾ ਆਸ ਪਾਸ ਵੇਖ ਕੇ ਡਰਦੇ ਮਾਰਿਆਂ ਅਵਾਜ਼ ਨਹੀਂ ਕੱਢਦਾ ਕਿ ਕਿਤੇ ਲੋਕੀ ਮੂਰਖ ਨਾ ਆਖਣ। ਪਾਰਟੀਆਂ ਵਿਚ ਤਾਂ ਭਲਾ ਬਹੁਤ ਆਦਮੀ ਹੁੰਦੇ ਹਨ, ਇਸ ਲਈ ਉੱਚਾ ਹੱਸਣਾ ਮਨ੍ਹਾਂ ਹੀ ਸਹੀ, ਪਰ ਅਨਰਥ ਇਹ ਹੈ ਕਿ ਬਾਹਰ ਬਜ਼ਾਰ ਵਿਚ, ਜਾਂ ਰਾਹ ਪੈਂਡੇ ਜਿੱਥੇ ਇਕ ਦੋ ਸੱਜਣ ਅਪਣੇ ਮੇਲੀ ਮਿੱਤਰ ਹੀ ਮਿਲਣ, ਉੱਥੇ ਭੀ ਖਿੜ ਖਿੜਾ ਕੇ ਹੱਸਣੋਂ ਰੁਕਦੇ ਹਨ।
ਇਸ ਦੇ ਦੋ ਕਾਰਣ ਹਨ: ਇੱਕ ਤਾਂ ਇਹ ਕਿ ਲੋਕਾਂ ਦੇ ਦਿਮਾਗ਼ ਇਤਨੇ ਕਮਜ਼ੋਰ ਹੋ ਗਏ ਹਨ ਕਿ ਉੱਚੀ ਅਵਾਜ਼ ਸਹਿ ਨਹੀਂ ਸਕਦੇ; ਦੂਜੇ ਇਹ ਕਿ ਮੁਸਕ੍ਰਾਉਣਾ ਸਿਆਣਪ ਦੀ ਨਿਸ਼ਾਨੀ ਗਿਣਿਆ ਜਾਂਦਾ ਹੈ। ਜਦ ਗੁਰੂ ਨਾਨਕ ਸਾਹਿਬ ਨੂੰ ਉਨ੍ਹਾਂ ਦਾ ਭਣਵੱਈਆ, ਭਾਈ ਜੈਰਾਮ, ਲੋਦੀ ਨਵਾਬ ਪਾਸ ਨੌਕਰੀ ਦਿਵਾਣ ਲਈ ਲਿਆਇਆ ਤਾਂ ਸਾਖੀ ਵਿਚ ਲਿਖਿਆ ਹੈ ਕਿ ਗੁਰੁ ਜੀ ਮੁਸਕ੍ਰਾਏ। ਇਹ ਵੇਖ ਕੇ ਨਵਾਬ ਕਹਿਣ ਲੱਗਾ, "ਨਾਨਕ ਭਲਾ
ー੧੪ー