ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/170

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਾਮਾਤ

ਆਪਣੀ ਰਚਨਾ ਦੇ ਕੰਮਾਂ ਵਿਚ ਸਿੱਧਾ ਦਖਲ ਨਹੀਂ ਦਿੰਦਾ। ਉਹ ਆਪਣੀ ਮਰਜ਼ੀ ਤਾਂ ਹਰ ਵਕਤ ਵਰਤਦਾ ਹੈ, ਪਰ ਇਹ ਮਰਜ਼ੀ ਬਝਵੇਂ ਨੇਮਾਂ ਅਨੁਸਾਰ ਚਲਦੀ ਹੈ, ਜਿਨ੍ਹਾਂ ਨੂੰ ਕੁਦਰਤ ਦੇ ਨੇਮ ਆਖਦੇ ਹਨ। ਉਹ ਮੂੰਹ ਪਾੜ ਕੇ ਆਪ ਕਦੀ ਨਹੀਂ ਬੋਲਿਆ। ਜਦ ਕੋਈ ਗੱਲ ਮਨੁਖਾਂ ਤਕ ਪੁਚਾਣਾ ਚਾਹੁੰਦਾ ਹੈ ਤਾਂ ਮਨੁੱਖਾਂ ਦੇ ਹੀ ਹਿਰਦਿਆਂ ਰਾਹੀਂ ਉਨ੍ਹਾਂ ਦੀ ਹੀ ਬੋਲੀ ਵਿਚ ਬੋਲਦਾ ਹੈ। ਜ਼ਰੂਰੀ ਨਹੀਂ ਕਿ ਪੈਗੰਬਰਾਂ ਰਾਹੀਂ ਜਾਂ ਖਾਸ ਪੁਸਤਕਾਂ ਰਾਹੀਂ ਹੀ ਬੋਲੇ। ਆਮ ਮਨੁਖਾਂ ਦੇ ਦਿਲਾਂ ਨੂੰ ਆਪਣੇ ਬੋਲਣ ਦਾ ਜ਼ਰੀਆ ਬਣਾਂਦਾ ਹੈ। 'ਦਿਲਾ ਕਾ ਮਾਲਕੁ ਕਰੇ ਹਾਕੁ। ਕੁਰਾਨ ਕਤੇਬ ਤੇ ਪਾਕੁ' (ਰਾਮਕਲੀ ਮ: ੫)। 'ਬਾਣੀ ਪ੍ਰਭ ਕੀ ਸਭੁ ਕੋ ਬੋਲੈ। ਆਪਿ ਅਡੋਲੁ ਨ ਕਬਹੂ ਡੋਲੈ (ਸੁਖਮਨੀ)। ਜਿਹੜਾ ਭੀ ਕੰਮ ਕਰਨਾ ਹੁੰਦਾ ਹੈ, ਉਹ ਆਪਣੀ ਕੁਦਰਤਿ ਰਾਹੋਂ ਕਰਦਾ ਹੈ। ਇਸ ਤੋਂ ਬਾਹਰ ਕੁਝ ਨਹੀਂ ਹੁੰਦਾ। ਆਸਾ ਦੀ ਵਾਰ ਦੀ ਤੀਜੀ ਪੌੜੀ ਦੇ ਦੂਜੇ ਸ਼ਲੋਕ ਵਿਚ ਗੁਰੂ ਨਾਨਕ ਸਾਹਿਬ ਇਹ ਗਲ ਸਾਫ਼ ਕਰ ਕੇ ਦਸਦੇ ਹਨ ਕਿ ਜੋ ਕੁਝ ਦਿਸਦਾ ਜਾਂ ਸੁਣੀਦਾ ਹੈ ਰੱਬ ਦੀ ਕੁਦਰਤਿ ਅਨੁਸਾਰ ਹੁੰਦਾ ਹੈ। ਸਾਡੇ ਖਾਣ ਪੀਣ ਪਹਿਨਣ ਵਿਚ ਕੁਦਰਤਿ ਕੰਮ ਕਰਦੀ ਹੈ। ਨੇਕੀ ਬਦੀ ਮਾਨ ਅਪਮਾਨ ਦੇ ਭਾਵ ਕੁਦਰਤੀ ਤੌਰ ਤੇ ਸਾਡੇ ਅੰਦਰ ਪੈਦਾ ਹੁੰਦੇ ਤੇ ਸਾਡੇ ਪਾਸੋਂ ਕਰਮ ਕਰਾਉਂਦੇ ਹਨ।

ਸਾਡੀ ਗਤੀ ਰੱਬ ਦੇ ਹੁਕਮ ਥਲੇ ਹੈ। ਪਰ ਉਸ ਦੇ ਹੁਕਮ ਦੀ ਕਲਮ ਸਾਡੇ ਕਰਮਾਂ ਦੇ ਅਨੁਸਾਰ ਚਲਦੀ ਹੈ।

"ਕਰਮੀ ਕਰਮੀ ਹੋਇ ਵਿਚਾਰੁ।
ਸਚਾ ਆਪਿ ਸਚਾ ਦਰਬਾਰੁ।"(ਜਪੁ)।

"ਕਰਮੀ ਵਹੈ ਕਲਾਮ" (ਵਾਰ ਸਾਰਗ ਮ: ੧।

ਇਸੇ ਤਰ੍ਹਾਂ ਰੱਬ ਦੀ ਵਰਤੋਂ ਦੀਆਂ ਹੋਰ ਗੱਲਾਂ ਭਗਤਾਂ ਨੇ ਲਭੀਆਂ ਹੋਈਆਂ ਹਨ। ਉਹ ਕਿਸੇ ਤਰੀਕੇ ਨਾਲ, ਮਰਯਾਦਾ ਨਾਲ ਕੰਮ ਕਰਦਾ ਹੈ, ਅੰਨ੍ਹੇ ਵਾਹ ਨਹੀਂ ਕਰਦਾ। ਇਸ ਲਈ ਉਸ ਦੇ ਸੁਭਾ

ー੧੬੭ー