ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਚਾਰ ਸੇਰ ਤੋਂ ਦੁਧ ਨਾ ਵਧ ਦੇਂਦੀ,
ਛੇ ਸੇਰ ਪੂਰਾ ਵੰਡਾ ਖਾ ਕੇ ਤੇ।'
... ... ...

'ਬੂੜੀ ਖੋਤੀ ਦੀ ਦਸ ਤੂੰ ਚਾਲ ਕੀ ਏ,
ਅਰਬੀ ਸੋਹਣੇ ਜਹੇ ਘੋੜੇ ਦੀ ਦੌੜ ਅੱਗੇ?
ਤੇਰੀ ਫੱਟੀ ਹੋਈ ਪੱਗ ਦੀ ਜਾਨ ਕੀ ਏ,
ਮੇਰੇ ਥਾਨ ਦੇ ਬੱਧੇ ਗੌੜ ਅੱਗੇ?'

ਆਓ ਹੁਣ ਬੋਲੀ ਵਿਚ ਹਾਸਾ ਲਿਆਉਣ ਦੇ ਕੁਝ ਕੁ ਢੰਗਾਂ ਦੀ ਫੋਲਾ ਫਾਲੀ ਕਰੀਏ।

(੧) ਅਜੋੜਵੇਂ ਲਫ਼ਜ਼ ਇਕੱਠੇ ਕਰਨੇ: ਜਿਵੇਂ-'ਕਿਸੇ ਖੋਤੀ ਵਾਹ ਖਾਧੀ, ਕਿਸੇ ਪੋਥੀ ਵਾਹ ਖਾਧੀ'। ਏਥੇ 'ਖੋਤੀ ਵਾਹੁਣਾ' ਤਾਂ ਸਧਾਰਨ ਗੱਲ ਸੀ, ਪਰ ਜਦੋਂ 'ਪੋਥੀ ਵਾਹੁਣ' ਦਾ ਖਿਆਲ ਆਇਆ ਤਾਂ ਇਕ ਨਵਾਂ ਚਮਤਕਾਰ ਪੈਦਾ ਹੋ ਗਿਆ। ਇਸੇ ਤਰ੍ਹਾਂ ਲਓ: 'ਮਿੱਠਾ ਮਹੁਰਾ'; 'ਨਮਾਜ਼ੀ ਕਾਫ਼ਰਾਂ ਦਾ ਖ਼ੂਨ ਸ਼ਹੀਦਾਂ ਤੇ ਟਪਕਦਾ ਹੈ'; 'ਸੜਕਾਂ ਚੋ ਪਈਆਂ'; 'ਛੰਦ ਬਹਿ ਕੇ ਆਈਏ; ਆਈਏ ਆਈਏ, ਨਾ ਆਈਏ ਤਾਂ ਨਾ ਹੀ ਆਈਏ'; 'ਵਾਹ ਬਈ ਵਾਹ! ਰੋਟੀਆਂ ਨੇ ਕਿ ਗਾਗਰਾਂ ਨੇ'; ਸ੍ਰੀ ਮਤੀ ਗੋਭੀ ਜੀ ਦੇ ਚੀਰ ਹਰਨ ਕੀਤੇ'; 'ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ, ਲੈ ਕਰਿ ਠੇਂਗਾ ਟੰਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ'; ਨੂਰ ਘਟਾਂ ਬੰਨ੍ਹ ਕੇ ਆਇਆ ਹੈਂ'; 'ਦੁਸ਼ਮਣਾਂ ਦਾ ਸਿਰ ਦੁਖਦਾ ਹੈਂ'; 'ਸੁਖ ਨਾਲ ਲੱਤਾਂ ਭੰਨਾ ਆਏ ਹਨ'; 'ਰਲੋ ਮਿਲੋ ਖਾਂ ਤੁਸੀਂ ਸਹੇਲੀਓ ਨੀ, ਲੰਙੇ ਚੁਗਲ ਦੀ ਪੈਜ ਸਵਾਰੀਏ ਨੀ'; ਸਾਰੀ ਹਕੀਕਤ ਇੰਨ ਬਿੰਨ ਸੋਲਾਂ ਆਨੇ ਤੋਲਵੀਂ, ਚਾਲੀ ਸੇਰੀ ਗੇਣਵੀਂ, ਤੇ ਅਲਫ਼ ਤੋਂ ਜ਼ੈੱਡ,

ー੨੮ー