ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਸ-ਰਸ

ਏ ਤੋਂ ੜਾੜੇ ਅਤੇ ਊੜੇ ਤੋਂ ਯੇ ਤਕ ਸੁਣਾ ਦਿਤੀ'; 'ਚਿੜੀਆਂ ਦਾ ਦੁਧ'; 'ਸੰਗਤਰੇ ਦੀ ਵੇਲ'; 'ਕਣਕ ਦਾ ਦਰਖਤ'; 'ਝੋਟਾ ਚੋਇਆ'; 'ਭੇਡਾਂ ਸਿੰਙ ਕਦੋਂ ਨੇ ਜੰਮੇਂ'; 'ਅਸੀਂ ਦੋ ਕੁ ਮਿੰਟ ਤਿਲਕੇ ਰਹੇ'।

(੨) ਲਫ਼ਜ਼ ਨੂੰ ਵਿਗਾੜਨਾ: ਡਾਕਦਾਰ; ਮਬ੍ਹਜੀ; ਚੀਪ ਹਡੀਟਰ; ਨੁਸ਼ਕਾਨ; ਲੰਬੜ; ਨੌਂਤੀ ਸੌ; ਵਾਫ਼ਕੀ; ਫ਼ਾਇਤਾ (ਫ਼ਾਤਿਹਾ ਦੀ ਥਾਂ)।

(੩) ਲਫ਼ਜ਼ ਦੇ ਅਰਥ ਨੂੰ ਵਿਗਾੜਨਾ: ਸਲਵਾਤਾਂ ਸੁਣਾਈਆਂ ਸੋਹਲੇ ਸੁਣਾਏ।

(੪) ਲਫ਼ਜ਼ ਨੂੰ ਵਡਿਆ ਕੇ ਵਰਤਣਾ: ਚੁਤ੍ਹਾਲ ਸੌ; ਦਾਲਾ; ਮੁਛਹਿਰੇ ਦਾੜ੍ਹਾ; ਜੂਤ, ਚਾਹਟਾ।

(੫) ਗੱਲ ਵਧਾ ਕੇ ਕਹਿਣੀ: ਲਖ ਵਾਰੀ ਕਿਹਾ; ਮੀਂਹ ਦੋ ਘੰਟੇ ਵੱਸੇ ਤਾਂ ਛੱਤ ਛੇ ਘੰਟੇ ਵਸਦੀ ਹੈ; 'ਵਾਰਸ ਸ਼ਾਹ ਨ ਮੁੜਾਂ ਰੰਝੇਟੜੇ ਤੋਂ ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ'; 'ਵਾਰਸ ਸ਼ਾਹ ਨ ਥਾਉਂ ਦਮ ਮਾਰਨੇ ਦਾ, ਚ੍ਹਵਾਂ ਚਸ਼ਮਾਂ ਦੀ ਜਦੋਂ ਘਮਸਾਨ ਹੋਈ'; 'ਜਾਂ ਮੈਂ ਮੰਗਿਆ ਤਾਂ ਲੱਗਾ ਪੈਣ ਘੋਟੂ'।

(੬) ਮਸ਼ਹੂਰ ਕਵਿਤਾ ਜਾਂ ਅਖਾਉਣਾਂ ਦੀ ਸਾਂਗ ਉਤਾਰਨੀ (Parody):

'ਉਠੀ ਫ਼ਜ਼ਰੀ ਪੁੰਨੂੰ ਨਜ਼ਰੀ ਨ ਆਇਆ,
ਹਾਏ ਕੀ ਕਹਿਰ ਕੀਤੋਈ ਖ਼ੁਦਾਇਆ!'

ਇਹ ਇਕ ਮਸ਼ਹੂਰ ਪੁਰਾਣਾ ਸੋਗਕੀ ਗੀਤ ਹੈ। ਇਸ ਦੀ ਨਕਲ ਇਕ ਸਜਣ ਨੇ ਇਉਂ ਕੀਤੀ ਹੈ:

'ਉਠੀ ਫ਼ਜ਼ਰੀ ਪੁੰਨੂ ਬੈਠਾ ਸੀ ਚੁਲ੍ਹੇ,
ਹਾਏ ਕੀ ਕਹਿਰ ਦਾ ਧੂੰਆਂ ਈ ਪਾਇਆ।'

ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ 'ਸਿਖੀ' ਦੇ ਕਈ ਸਾਂਗ ਉਤਾਰੇ ਮਿਲਦੇ ਹਨ; ਜਿਵੇਂ 'ਪੇਟੂ' ਤੇ 'ਘੋਟੂ'। ਇਸੇ ਤਰ੍ਹਾਂ 'ਦਿੱਲੀ-ਤੋੜ ਸਿੰਘ' ਦੇ

ー੨੯ー