ਨਵੀਆਂ ਸੋਚਾਂ
ਸਕਦਾ ਹੈ ਕਿ ਇਸ ਤਰ੍ਹਾਂ ਦੀਆਂ ਗਲਾਂ ਕਰਨ ਵਾਲੇ ਵਿਚ ਹਾਸ-ਰਸ ਨਹੀਂ ਸੀ?
ਹਜ਼ਰਤ ਮੁਹੰਮਦ ਸਾਹਿਬ ਬਾਬਤ ਤਾਂ ਜ਼ਰੂਰ ਲੋਕੀ ਖ਼ਿਆਲ ਕਰਦੇ ਹਨ ਕਿ ਓਹ ਹਾਸ-ਰਸ ਤੋਂ ਖ਼ਾਲੀ ਸਨ, ਬਲਕਿ ਉਨ੍ਹਾਂ ਬਾਬਤ ਇਹੋ ਜਹੀਆਂ ਰਵਾਇਤਾਂ ਦਸੀਆਂ ਜਾਂਦੀਆਂ ਹਨ ਕਿ ਉਨ੍ਹਾਂ ਵਿਚ ਬਹੁਤ ਗੁੱਸਾ ਸੀ; ਜਦ ਉਹ ਜੋਸ਼ ਨਾਲ ਵਾਹਜ਼ ਕਰਦੇ ਸਨ, ਤਾਂ ਉਨ੍ਹਾਂ ਦੇ ਮੱਥੇ ਦੀ ਨਾੜ ਉਭਰ ਆਉਂਦੀ ਸੀ। ਪਰ ਜਿਹੜੇ ਉਨ੍ਹਾਂ ਦੇ ਜੀਵਣ ਨੂੰ ਵਧੇਰੇ ਗਹੁ ਨਾਲ ਵਿਚਾਰਦੇ ਹਨ, ਉਨ੍ਹਾਂ ਨੂੰ ਮੁਹੰਮਦ ਸਾਹਿਬ ਬੜੇ ਤਰਸਵਾਨ, ਕੋਮਲ ਅਤੇ ਹਸ-ਮੁਖ ਦਿਸ ਆਉਂਦੇ ਹਨ। ਜਿਹੜਾ ਆਦਮੀ ਵੱਡੀ ਉਮਰ ਵਿਚ ਜਾ ਕੇ ਇਕ ਛੋਟੀ ਉਮਰ ਦੀ ਬਾਲੜੀ ਨਾਲ ਵਿਆਹ ਕਰ ਸਕਦਾ ਅਤੇ ਉਸ ਨੂੰ ਖੁਸ਼ ਰਖ ਸਕਦਾ ਹੈ, ਉਹ ਜ਼ਰੂਰ ਖੁਸ਼-ਦਿਲ ਹੋਣਾ ਹੈ। ਕਹਿੰਦੇ ਹਨ ਕਿ ਹਜ਼ਰਤ ਆਇਸ਼ਾ ਨਾਲ ਬੱਚਿਆਂ ਵਾਕਰ ਦੌੜਦੇ ਭਜਦੇ ਅਤੇ ਤਾੜੀ ਵਜਾਉਂਦੇ ਸਨ। ਆਹਾ! ਉਹ ਕਿਹਾ ਸੋਹਣਾ ਨਜ਼ਾਰਾ ਹੋਣਾ ਹੈ ਜਦੋਂ ਹਜ਼ਰਤ ਮੁਹੰਮਦ ਸਾਹਿਬ ਆਪਣਿਆਂ ਦੋਹਤਿਆਂ ਲਈ ਜ਼ਿਮੀਂ ਉਤੇ ਦੂਹਰੇ ਹੋ ਕੇ ਘੋੜਾ ਬਣਦੇ ਸਨ ਤਾਕਿ ਬਾਲਕ ਉਨ੍ਹਾਂ ਦੀ ਪਿਠ ਤੇ ਸਵਾਰੀ ਕਰਨ! ਇਕ ਵਾਰੀ ਕਹਿੰਦੇ ਹਨ ਕਿ ਹਜ਼ਰਤ ਮੁਹੰਮਦ ਸਾਹਿਬ ਅਤੇ ਹਜ਼ਰਤ ਅੱਲੀ ਖਜੂਰਾਂ ਖਾਣ ਬੈਠੇ। ਦੋਹਾਂ ਦੇ ਵਿਚਕਾਰ ਮੈਚ ਹੋ ਪਿਆ। ਦੋਵੇਂ ਬਿਟ ਬਿਟ ਕੇ ਖਜੂਰਾਂ ਖਾਣ ਲਗੇ, ਅਤੇ ਖਾ ਖਾ ਕੇ ਹਿਟਕਾਂ ਦੇ ਢੇਰ ਲਾਣ ਲਗੇ। ਛੇਕੜ ਹਿਟਕਾਂ ਗਿਣ ਕੇ ਪਤਾ ਲਗਣਾ ਸੀ ਕਿ ਕਿਸ ਨੇ ਖਜੂਰਾਂ ਵਧੇਰੇ ਖਾਧੀਆਂ। ਮੁਹੰਮਦ ਸਾਹਿਬ ਅੱਖ ਬਚਾ ਕੇ ਮਲਕੜੇ ਜਹੇ ਆਪਣੀ ਹਿਟਕ ਅੱਲੀ ਦੇ ਢੇਰ ਉਤੇ ਰਖ ਦਿੰਦੇ। ਇਸ ਤਰ੍ਹਾਂ ਕਰਦਿਆਂ ਅੱਲੀ ਦਾ ਢੇਰ ਵਧਦਾ ਗਿਆ ਅਤੇ ਮੁਹੰਮਦ ਸਾਹਿਬ ਵਾਲੇ ਪਾਸੇ ਥੋੜੀਆਂ ਜਹੀਆਂ ਹਿਟਕਾਂ ਦਿਸਣ ਲਗੀਆਂ। ਅੰਤ ਜਦ ਮੈਂਚ ਖ਼ਤਮ ਹੋਇਆ ਤਾਂ ਮੁਹੰਮਦ ਸਾਹਿਬ ਨੇ ਹੱਸ ਕੇ ਪੁਛਿਆ, 'ਅੱਲੀ!
ー੩੪ー