ਪੰਜਾਬੀ ਵਿਚ 'ਕਾਫ਼ੀ'
ਦੁਖ ਸੂਲਾਂ ਨੇ ਕੀਤਾ ਏਕਾ। ਨਾ ਕੋਈ ਸਹੁਰਾ ਨਾ ਕੋਈ ਪੇਕਾ।
ਦਰਦ-ਵਿਹੂਣ! ਪਈ ਦਰ ਤੇਰੇ, ਤੂੰਹੀ ਦਰਦ-ਰੰਞਾਣੀ ਦਾ।"
ਆਪਣੇ ਪੀਰ ਦੇ ਪਿਛੇ ਪਿਛੇ ਪਏ ਫਿਰਦੇ ਸਨ। ਇਕ ਵੇਰ ਜਦ ਪੀਰ ਹੋਰੀ ਮੋਢੇ ਤੇ ਕੰਬਲ ਅਤੇ ਹਥ ਵਿਚ ਸੋਟੀ ਲਈ ਮਸੀਤੋਂ ਨਿਕਲੇ ਤਾਂ ਬੁਲ੍ਹੇ ਹੋਰੀ ਖ਼ੁਸ਼ੀ ਵਿਚ ਮਸਤ ਹੋ ਕੇ ਇਉਂ ਗਾਉਣ ਲਗੇ:
ਬਸ ਕਰ ਜੀ, ਹੁਣ ਬਸ ਕਰ ਜੀ। ਕਾਈ ਗੱਲ ਅਸਾਂ ਨਾਲ ਹੱਸ ਕਰ ਜੀ
ਤੂੰ ਮੋਇਆਂ ਨੂੰ ਮਾਰ ਨ ਮੁਕਦਾ ਸੈਂ।
ਫੜ ਖਿੱਦੋ ਵਾਂਗੂ ਸੁਟਦਾ ਸੈਂ।
ਗੱਲ ਕਰਦੇ ਸਾਂ ਗਲ ਘੁਟਦਾ ਸੈਂ।
ਹੁਣ ਤੀਰ ਲਾਇਓ ਈ ਕੱਸ ਕਰ ਜੀ।
ਤੁਸੀਂ ਛਪਦੇ ਸੀ, ਅਸੀਂ ਪਕੜੇ ਹੋ।
ਤੁਸੀਂ ਅਜੇ ਛਪਣ ਨੂੰ ਤਕੜੇ ਹੋ।
ਅਸੀਂ ਹਿਰਦੇ ਅੰਦਰ ਜਕੜੇ ਹੋ।
ਹੁਣ ਕਿਧਰ ਜਾਸੋ ਨੱਸ ਕਰ ਜੀ।
ਇਹ ਸੁਣ ਕੇ ਸ਼ਾਹ ਅਨਾਇਤ ਨੇ ਫ਼ਰਮਾਇਆ, 'ਓਏ ਤੂੰ ਬੁਲ੍ਹਾ, ਏ?' ਆਪ ਨੇ ਉੱਤਰ ਦਿਤਾ, 'ਨਹੀਂ ਜੀ, ਭੁੱਲਾ ਹਾਂ।' ਫੇਰ ਕੀ ਸੀ ਪੀਰ ਹੋਰਾਂ ਨੇ ਖ਼ੁਸ਼ ਹੋ ਕੇ ਛਾਤੀ ਨਾਲ ਲਾ ਲਿਆ ਅਤੇ ਬੁਲ੍ਹੇ ਹੋਰੀ ਖ਼ੁਸ਼ੀ ਵਿਚ ਨਚਣ ਤੇ ਗਾਉਣ ਲਗ ਪਏ
ਆਓ ਸਹੀਓ! ਰਲ ਦਿਓ ਨੀ ਵਧਾਈ, ਮੈਂ ਵਰ ਪਾਇਆ ਰਾਂਝਾ ਮਾਹੀ।
ਅਜ ਦਾ ਰੋਜ਼ ਮੁਬਾਰਕ ਚੜ੍ਹਿਆ, ਰਾਂਝਾ ਸਾਡੇ ਵਿਹੜੇ ਵੜਿਆ।
ਹਥ ਖੂੰਡੀ ਮੋਢੇ ਕੰਬਲ ਧਰਿਆ, ਚਾਕਾਂ ਵਾਲੀ ਸ਼ਕਲ ਬਣਾਈ।
ਮੁਰਸ਼ਦ ਦੇ ਮਿਲਣ ਨਾਲ ਰੱਬ ਮਿਲਦਾ ਹੈ। ਇਸ ਮੇਲ ਦਾ
ー੫੭ー