ਨਵੀਆਂ ਸੋਚਾਂ
ਨਕਸ਼ਾ ਇਉਂ ਖਿਚਿਆ ਹੈ:
"ਹੀਰ ਰਾਂਝੇ ਦੇ ਹੋ ਗਏ ਮੇਲੇ। ਭੁੱਲੀ ਹੀਰ ਢੂੰਡੇਦੀ ਬੇਲੇ।
ਰਾਂਝਾ ਯਾਰ ਬੁਕਲ ਵਿਚ ਖੇਲੇ। ਸੁਧ ਨ ਰਹੀਆ ਸੁਰਤ ਸੰਭਾਲ।
ਇਸ਼ਕ ਦੀ ਨਵੀਓਂ ਨਵੀਂ ਬਹਾਰ।"
"ਬਾਤਨ ਹੋ ਕੇ ਜ਼ਾਹਰ ਧਾਇਓ। ਘੁੰਗਟ ਖੋਲ੍ਹ ਜਮਾਲ ਦਿਖਾਇਓ।
ਸ਼ਾਹ ਅਨਾਇਤ ਬਣ ਕਰ ਆਇਓ। ਅਤੇ ਬੁਲਾ ਨਾਮ ਧਰਾਇਓ।"
ਹੁਣ ਹਿੰਦੂ ਮੁਸਲਮਾਣ ਦੇ ਵਿਤਕਰੇ ਮਿਟ ਗਏ:
"ਕਿਤੇ ਰਾਮ ਦਾਸ, ਕਿਤੇ ਫਤ੍ਹੇ ਮੁਹੰਮਦ, ਇਹੋ ਕਦੀਮੀ ਸ਼ੋਰ।
ਮਿਟ ਗਿਆ ਦੋਹਾਂ ਦਾ ਝਗੜਾ, ਨਿਕਲ ਪਿਆ ਕੁਝ ਹੋਰ।"
ਇਸ਼ਕ ਦੇ ਅੰਤਲੇ ਦਰਜੇ 'ਫ਼ਨਾ ਫ਼ਿੱਲਾ' ਤੇ ਪੁਜ ਗਏ, ਅਤੇ ਆਪਣੇ ਆਪ ਨੂੰ ਸਭ ਤੋਂ ਮੁਢਲੀ ਹਸਤੀ ਨਾਲ ਇਕ-ਮਿਕ ਹੋਇਆ ਮੰਨਣ ਲਗੇ:
"ਹਾਬੀਲ ਕਾਬੀਲ ਆਦਮ ਦੇ ਜਾਏ, ਆਦਮ ਕਿਸ ਦਾ ਜਾਇਆ?
ਬੁਲ੍ਹਾ ਉਨ੍ਹਾਂ ਤੋਂ ਭੀ ਅੱਗੇ ਆਹਾ, ਦਾਦਾ ਗੋਦ ਖਿਡਾਇਆ।
ਢੋਲਾ ਆਦਮੀ ਬਣ ਆਇਆ।"
ਬਸ,"ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ।
ਸੱਦੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨ ਆਖੋ ਕੋਈ।"
ਬੁਲ੍ਹੇ ਸ਼ਾਹ ਦੀ ਰਚਨਾ ਦੀ ਇਤਨੀ ਧਾਕ ਪੈ ਗਈ ਕਿ ਕਈ ਫ਼ਕੀਰ ਹਿੰਦੂ ਤੇ ਮੁਸਲਮਾਣ ਇਨ੍ਹਾਂ ਦੀ ਨਕਲ ਕਰਨ ਲਗ ਪਏ।
ਸੰਤ ਸੁਰਜਨ ਦਾਸ ਆਜ਼ਾਦ ਅਤੇ ਮੀਰਾਂ ਸ਼ਾਹ ਜਲੰਧਰੀ ਬੁਲ੍ਹੇ ਦੀ ਤਰਜ਼ ਤੇ ਲਿਖਦੇ ਆਏ ਹਨ। ਸੂਫੀ ਆਕਲ ਮੁਹੰਮਦ ਸਾਕਨ ਹੜੰਦ,
ー੫੮ー