ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੰਗਾ ਦੀਨ

ਵਧੇਰੇ ਬੁਢਾ ਜਾਪਿਆ ਤੇ ਮੈਨੂੰ ਪਤਾ ਲਗਾ ਕਿ ਉਸ ਵਿਚਾਰੇ ਨੂੰ ਖਰਾ ਕੰਮ ਕਰਨ ਦੀ ਖੁਸ਼ੀ ਕਿੰਨੀ ਮਹਿੰਗੀ ਪੈਂਦੀ ਹੈ।

ਮੈਂ ਉਸ ਨੂੰ ਚੰਗੀ ਤਰ੍ਹਾਂ ਖੋਲ੍ਹ ਕੇ ਦਸਿਆ ਕਿ ਕਿਨ੍ਹਾਂ ਹਾਲਤਾਂ ਵਿਚ ਮੈਨੂੰ ਉਹ ਬਜ਼ਾਰੀ ਬੂਟ ਖਰੀਦਣਾ ਪਿਆ ਸੀ। ਤਾਂ ਭੀ ਉਸ ਦੇ ਚਿਹਰੇ ਤੇ ਉਸ ਦੇ ਬੋਲਣ ਨੇ ਮੇਰੇ ਉੱਤੇ ਇੰਨਾ ਅਸਰ ਪਾਇਆ ਕਿ ਉਨ੍ਹਾਂ ਕੁਝ ਮਿੰਟਾਂ ਵਿਚ ਮੈਂ ਕਈ ਬੂਟਾਂ ਦੀ ਸਾਈ ਦਿਤੀ। ਉਸ ਦੇ ਬੂਟ ਟੁਟਦੇ ਨਹੀਂ ਸਨ। ਇਸ ਲਈ ਦੋ ਵਰ੍ਹੇ ਮੈਂ ਉਸ ਕੋਲ ਨਾ ਜਾ ਸਕਿਆ।

ਦੋ ਸਾਲਾਂ ਪਿਛੋਂ ਇਕ ਵਾਰੀ ਮੈਂ ਉਧਰੋਂ ਲੰਘਿਆ ਤਾਂ ਮੈਂ ਵੇਖਿਆ ਕਿ ਓਸੇ ਦੁਕਾਨ ਦੇ ਦੋ ਹਿਸੇ ਹੋਏ ਹੋਏ ਹਨ ਤੇ ਇਕ ਹਿਸੇ ਉਤੇ ਬੜਾ ਸ਼ਾਨਦਾਰ ਸਾਈਨ-ਬੋਰਡ ਲਗਾ ਹੋਇਆ ਹੈ। ਇਹ ਵੀ ਬੂਟ ਵੇਚਣ ਵਾਲਿਆਂ ਦਾ ਸੀ। ਬੋਰਡ ਤੇ ਲਿਖਿਆ ਸੀ ਕਿ ਉਨ੍ਹਾਂ ਦੀ ਦੁਕਾਨ ਰਾਜਿਆਂ, ਮਹਾਰਾਜਿਆਂ ਤੇ ਰਾਣੀਆਂ ਲਈ ਬੂਟ ਬਣਾਉਂਦੀ ਹੈ। ਓਹ ਪੁਰਾਣੇ ਦੋ ਜੋੜੇ ਦੂਜੇ ਹਿਸੇ ਦੀ ਨੁਕਰ ਵਲ ਪਏ ਸਨ। ਗੰਗਾ ਦੀਨ ਵਾਲਾ ਹਿਸਾ ਹੁਣ ਅੱਗੇ ਨਾਲੋਂ ਵੀ ਵਧੇਰੇ ਹਨੇਰਾ ਤੇ ਬੋ ਵਾਲਾ ਹੋ ਗਿਆ ਸੀ। ਪਰ ਦੂਜੇ ਹਿਸੇ ਵਿਚ ਅਲਮਾਰੀਆਂ ਵਿਚ ਬੂਟ ਲਿਸ਼ਕ ਰਹੇ ਸਨ। ਅੱਗੇ ਨਾਲੋਂ ਵੀ ਵਧੇਰੇ ਚਿਰ ਪਿਛੋਂ ਗੰਗਾ ਦੀਨ ਮੇਰੇ ਸਾਹਮਣੇ ਆਇਆ ਤੇ ਮੈਂ ਕਿਹਾ, 'ਤੁਹਾਡੇ ਬੂਟ ਬਹੁਤ ਪੱਕੇ ਤੇ ਹੰਢਣਸਾਰ ਹੁੰਦੇ ਹਨ। ਇਹ ਬੂਟ ਦੋ ਸਾਲ ਪਾਉਂਦਿਆਂ ਹੋ ਗਏ ਹਨ, ਅਜੇ ਨਵਾਂ ਜਾਪਦਾ ਹੈ। ਇਹ ਕਹਿੰਦਿਆਂ ਮੈਂ ਆਪਣਾ ਪੈਰ ਅਗੇ ਕੀਤਾ।

ਉਸ ਨੇ ਬੂਟ ਵਲ ਵੇਖਿਆ। ਇਉਂ ਜਾਪਦਾ ਸੀ ਜਿਵੇਂ ਬੜੇ ਚਿਰਾਂ ਮਗਰੋਂ ਉਹ ਕਿਸੇ ਮਿੱਤਰ ਨੂੰ ਮਿਲਿਆ ਹੋਵੇ ਤੇ ਉਸ ਨੂੰ ਵੇਖ ਰਿਹਾ ਹੋਵੇ। ਉਸ ਬੂਟ ਵਿਚ ਉਸ ਦੀ ਰੂਹ ਸੀ। ਉਸ ਨੇ ਪੈਸਿਆਂ ਲਈ ਕਦੇ ਬੂਟ ਨਹੀਂ ਸਨ ਬਣਾਏ, ਸਗੋਂ ਉਹ ਬੂਟ ਬਣਾਉਣ ਵਿਚ ਆਪ

ー੬੭ー