ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਹਿਰ ਦਾ ਨਲਕਾ

ਵਿਚ ਆਇਆ ਹੈ ਕਿ ਪੈਰਸ ਵਿਚ, ਜਿਥੇ ਸ਼ਰਾਬ ਵਧੇਰੇ ਵਿਕਦੀ ਹੈ, ਪਾਣੀ ਉਪਰ ਵੀ ਟੈਕਸ ਲਾਇਆ ਗਿਆ ਹੈ ਤਾਂ ਜੋ ਐਸ਼ ਲੁਟਣ ਵਾਲੇ ਇਸ ਦਾਤ ਦੀ ਕਦਰ ਕਰਨ।

ਹੇ ਨਸ਼ੇ ਵਿਚ ਖੀਵੇ ਲੋਕੋ! ਹੋਸ਼ ਕਰੋ, ਸੰਭਲੋ। ਹਾਲਾਂ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਉਸ ਮਾਲਕ ਦੇ ਕਰੜੇ ਡੰਨ ਤੋਂ ਪਹਿਲਾਂ ਹੀ ਇਸ ਕੁਦਰਤੀ ਲਹਿਰ ਦੇ ਅਗੇ ਸਿਰ ਨਿਵਾਓ ਅਤੇ ਮੇਰੀ ਜਿਨਸ ਦੀ ਕਦਰ ਕਰੋ।

ー੮੯ー