ਪ੍ਰੀਤਮ ਸਿੰਘ ਦਾ ਸੁਭਾ
ਮੇਰਾ ਸਭਾ ਪ੍ਰਮਾਤਮਾ ਨੇ ਕੁਝ ਅਜੇਹਾ ਬਣਾਇਆ ਹੈ ਕਿ "ਜਿਸ ਲਾਈ ਗੱਲੀਂ, ਉਸੇ ਨਾਲ ਉਠ ਚਲੀ।" ਮੈਂ ਜਣੇ ਖਣੇ ਨਾਲ ਝਟ ਜਾਣ ਪਛਾਣ ਕਰ ਲੈਂਦਾ ਹਾਂ। ਬਹੁਤ ਕਰਕੇ ਇਹ ਵੇਖਿਆ ਜਾਂਦਾ ਹੈ ਕਿ ਜਿਹੜੇ ਬਹੁਤਿਆਂ ਨੂੰ ਪਿਆਰ ਕਰਦੇ ਹੋਣ, ਓਹ ਕਿਸੇ ਇਕ ਨੂੰ ਸੱਚੇ ਦਿਲੋਂ ਪਿਆਰ ਨਹੀਂ ਕਰ ਸਕਦੇ। ਅੰਗਰੇਜ਼ੀ ਦਾ ਇਕ ਉੱਘਾ ਲਿਖਾਰੀ ਲਿਖਦਾ ਹੈ, "ਬਹੁਤਿਆਂ ਦਾ ਜਾਣੂ ਕਿਸੇ ਇਕ ਨਾਲ ਗੂੜ੍ਹਾ ਪਿਆਰ ਨਹੀਂ ਕਰ ਸਕਦਾ।" ਮੇਰੇ ਇਨ੍ਹਾਂ ਜਾਣੂਆਂ ਵਿਚੋਂ ਇੱਕ ਸਰਦਾਰ ਪ੍ਰੀਤਮ ਸਿੰਘ ਸੀ। ਉਸ ਦਾ ਸੁਭਾ ਮਾਲਕ ਨੇ ਕੁਝ ਅਣੋਖਾ ਜਿਹਾ ਬਣਾਇਆ ਸੀ। ਸਚੀ ਗਲ ਤਾਂ ਇਹ ਹੈ ਕਿ ਉਹ ਹਸਮੁਖਾਂ ਵਿਚੋਂ ਹਸਮੁਖ, ਦੁਖੀਆਂ ਨਾਲ ਦੁਖੀ ਤੇ ਦਾਨੀਆਂ ਵਿਚੋਂ ਵਡਾ ਦਾਨੀ ਸੀ। ਪਤਾ ਨਹੀਂ ਉਸ ਨੂੰ ਇਹ ਕੀ ਵਾਦੀ ਸੀ ਕਿ ਉਹ ਸਦਾ ਆਪਣਾ ਆਪ ਲੁਕਾਉਂਦਾ ਹੀ ਰਹਿੰਦਾ ਸੀ। ਕੋਈ ਦੁਖੀ ਉਸ ਕੋਲ ਆਵੇ ਤਾਂ ਲੋਕਾਂ ਸਾਹਮਣੇ ਉਸਨੂੰ ਗਾਲ੍ਹਾਂ ਕੱਢਦਾ, ਬੁਰਾ ਭਲਾ ਕਹਿੰਦਾ, ਪਰ ਉਸਦੀ ਮਦਦ ਭੀ ਜ਼ਰੂਰ ਕਰਦਾ, ਉਸ ਨਾਲ ਦੁਖ ਵੰਡਾਉਂਦਾ, ਪਰ ਚੋਰੀ ਚੋਰੀ। ਦਿਲ ਵਿਚ ਭਾਵੇਂ ਉਹਨੂੰ ਤਰਸ ਆ ਰਿਹਾ ਹੋਵੇ, ਪਰ ਮੂੰਹੋਂ ਦੁਖੀਏ ਨੂੰ ਗਾਲ੍ਹਾਂ ਕਢਣੋਂ ਭੀ ਨਾ ਟਲਦਾ। ਦਾਨੀ ਬੜਾ ਸੀ, ਪਰ ਲੁਕਵਾਂ। ਜਿਸ ਸੁਸਾਇਟੀ, ਸਭਾ ਜਾਂ ਆਸ਼ਰਮ ਨੂੰ ਦਾਨ ਦੇਂਦਾ, ਪਹਿਲਾਂ ਇਹ ਸ਼ਰਤ ਮਨਾ ਲੈਂਦਾ ਕਿ ਉਸਦਾ ਨਾਂ ਅਖਬਾਰ ਵਿਚ ਨਹੀਂ ਦਿਤਾ ਜਾਵੇਗਾ। ਜਿਥੇ ਲੋਕ ਉਸਨੂੰ ਜਾਣਦੇ ਨਾ, ਉਥੇ ਉਹ ਆਪਣਾ ਨਾਂ ਭੀ ਨਾ ਦਸਦਾ।
ਉਸਨੂੰ ਵੀਣੀ ਨਾਲ ਘੜੀ ਰਖਣ ਦਾ ਬੜਾ ਚਾਉ ਸੀ। ਉਸਦੀ ਘੜੀ ਵੀਣੀ ਤੋਂ ਚਾਰ ਉਂਗਲਾਂ ਦੀ ਵਿਥ ਤੇ ਹੁੰਦੀ, ਜੋ ਕੋਈ ਵੇਖ ਨਾ
ー੯੦ー