ਪ੍ਰੀਤਮ ਸਿੰਘ ਦਾ ਸੁਭਾ
ਲਵੇ। ਵਕਤ ਵੇਖਣ ਲਈ ਉਹ ਚੋਰੀ ਚੋਰੀ ਘੜੀ ਨੰਗੀ ਕਰਦਾ ਤੇ ਵਕਤ ਵੇਖ ਕੇ ਮੁੜ ਕੱਜ ਲੈਂਦਾ। ਜੇ ਘੜੀ ਉਸਦੀ ਜੇਬ ਵਿਚ ਹੁੰਦੀ, ਤਾਂ ਉਹ ਕਦੇ ਘੜੀ ਬਾਹਰ ਨਾ ਕੱਢਦਾ, ਹਥੋਂ ਆਪਣਾ ਮੂੰਹ ਜੇਬ ਵਿਚ ਪਾ ਵਕਤ ਵੇਖ ਲੈਂਦਾ। ਅੱਜ ਕਲ ਦੇ ਲੋਕੀ ਘੜੀਆਂ ਵਿਖਾਣ ਲਈ ਕੁੜਤਿਆਂ ਦੀਆਂ ਬਾਹਾਂ ਟੰਗੀ ਫਿਰਦੇ ਹਨ। ਸਿਰ ਵਿਚ ਦੰਦ ਦਾ ਕੰਘਾ ਹੋਵੇ ਤਾਂ ਪਗੋਂ ਬਾਹਰ ਨੰਗਾ ਰਖਦੇ ਹਨ। ਹੋਰ ਤਾਂ ਹੋਰ, ਦੁਆਨੀ ਦੁਆਨੀ ਦੇ ਨਾਲੇ ਵਿਖੌਣ ਲਈ ਪਤਲੇ ਕੁੜਤੇ ਪਾਉਂਦੇ ਹਨ ਜਾਂ ਨਾਲਾ ਥਲੇ ਲਮਕਾਂ ਛੱਡਦੇ ਹਨ ਤਾਂ ਜੋ ਬਾਹਰੋਂ ਇਹੋ ਦਿਸੇ ਕਿ ਨਾਲਾ ਜੰਮੂ ਜਾਂ ਪਟਿਆਲੇ ਦਾ ਹੀ ਹੈ। ਇਥੇ ਹੀ ਬੱਸ ਨਹੀਂ, ਕਿਤੇ ਚੀਚੀ ਵਿਚ ਮੁੰਦਰੀ ਹੋਵੇ ਸਹੀ, ਬਸ ਹਰ ਗਲੇ ਓਹ ਚੀਚੀ ਅਗੇ ਕਰ ਕਰ ਵਿਖਾਣਗੇ। ਲੋਕੀ ਕਿਸੇ ਸਭਾ ਨੂੰ ਚੰਦਾ ਭੇਜਦੇ ਹਨ ਤਾਂ ਨਾਲ ਹੀ ਲਿਖ ਦੇਂਦੇ ਹਨ, "ਅਖਬਾਰ ਵਿਚ ਛੇਤੀ ਛਪਵਾ ਦੇਣਾ।" ਪਰ ਇਕ ਪ੍ਰੀਤਮ ਸਿੰਘ ਹੀ ਅਜੇਹਾ ਡਿਠਾ ਜੋ ਕਦੇ ਆਪਣਾ ਆਪ ਵਿਖਾ ਕੇ ਰਾਜ਼ੀ ਨਾ ਹੁੰਦਾ। ਅਜੇਹੀਆਂ ਸ਼ੁਕੀਨੀਆਂ ਵਿਖਾਣ ਤੋਂ ਉਸਨੂੰ ਸਦਾ ਸੰਗ ਆਉਂਦੀ। ਦਾਨ ਦੇਣ ਲੱਗਿਆਂ ਉਹ ਵੇਖ ਲੈਂਦਾ ਕਿ ਕਿਤੇ ਕੋਈ ਉਸਦਾ ਜਾਣੂ ਉਸਨੂੰ ਵੇਖਦਾ ਨਾ ਹੋਵੇ। ਜਿਸ ਦਾ ਉਹ ਭਲਾ ਕਰਨਾ ਚਾਹੁੰਦਾ ਉਸ ਨਾਲ ਉਹ ਲੋਕਾਂ ਸਾਹਮਣੇ ਸਿਧੇ ਸਬੇ ਕੂੰਦਾ ਵੀ ਨਾ। ਲੋਕੀ ਇਕ ਪੈਸਾ ਦੇ ਕੇ ਸੌ ਨੂੰ ਸੁਣਾਉਂਦੇ ਹਨ, ਪਰ ਪ੍ਰੀਤਮ ਸਿੰਘ ਆਪਣੇ ਆਪਨੂੰ ਇੱਨਾ ਲੁਕਾਉਂਦਾ ਕਿ ਉਸ ਨਾਲ ਘੜੀ ਪਲ ਬੋਲ ਚਾਲ ਕੇ ਜੇ ਕੋਈ ਉਸਦੇ ਸੁਭਾ ਤੇ ਚਾਨਣਾ ਪਾਣ ਦਾ ਯਤਨ ਕਰੇ ਤਾਂ ਉਹ ਜ਼ਰੂਰ ਦਿਨ ਨੂੰ ਰਾਤ ਹੀ ਦਸੇ। ਭਾਵ ਇਹ ਕਿ ਉਹ ਉਸਨੂੰ "ਇਕ ਸੜਿਆ ਬਲਿਆ ਤੇ ਕੰਜੂਸ ਆਦਮੀ" ਕਹੇ।
ਉਸਦੀ ਇਹ ਭੀ ਇਕ ਵਾਦੀ ਸੀ ਕਿ ਜੋ ਕੁਝ ਉਸ ਕਰਨਾ ਹੁੰਦਾ, ਉਸ ਤੋਂ ਉਹ ਉਲਟ ਹੀ ਕਹਿੰਦਾ। ਜਦ ਕਦੇ ਉਹ ਵਪਾਰ ਦੇ ਉਲਟ ਬੋਲ ਰਿਹਾ ਹੁੰਦਾ ਤਾਂ ਮੈਂ ਜਾਣ ਜਾਂਦਾ ਕਿ ਇਹ ਕਿਸੇ ਨਾ ਕਿਸੇ ਦੁਕਾਨ
ー੯੧ー