ਨਵੀਆਂ ਸੋਚਾਂ
ਵਿਚ ਹਿੱਸਾ ਪਾਣ ਨੂੰ ਤਿਆਰ ਹੈ। ਜਦ ਉਹ ਪੜ੍ਹਾਈ ਦੇ ਉਲਟ ਬੋਲਦਾ ਤਾਂ ਮੈਨੂੰ ਸੁਝ ਜਾਂਦੀ ਕਿ ਇਹ ਆਪਣੇ ਕਿਸੇ ਪੁਤਰ ਧੀ ਨੂੰ ਪੜ੍ਹਨੇ ਪਾਉਣ ਵਾਲਾ ਹੈ। ਜਦ ਉਹ ਕਿਸੇ ਨੂੰ ਗੁਸੇ ਹੋ ਰਿਹਾ ਹੁੰਦਾ ਤਾਂ ਮੈਂ ਸਮਝਦਾ ਜੋ ਉਸ ਤੇ ਇਸ ਦੀ ਡਾਢੀ ਕਿਰਪਾ ਦੀ ਨਜ਼ਰ ਹੈ।
ਇੱਕ ਦਿਨ ਮੈਂ ਅੰਮ੍ਰਿਤਸਰ ਤੋਂ ਤਰਨ ਤਾਰਨ ਨੂੰ ਮੱਸਿਆ ਵੇਖਣ ਲਈ ਤੁਰਿਆ। ਗੱਡੀ ਤੇ ਪ੍ਰੀਤਮ ਸਿੰਘ ਮਿਲ ਪਿਆ। ਉਹ ਭੀ ਮੱਸਿਆ ਤੇ ਜਾ ਰਿਹਾ ਸੀ। ਉਸ ਮੇਲਿਆਂ ਤੇ ਜਾਣ ਦੇ ਉਲਟ ਲੈਕਚਰ ਦੇਣਾ ਸ਼ੁਰੂ ਕਰ ਦਿੱਤਾ। ਉਹ ਕਹਿਣ ਲੱਗਾ, "ਖਬਰੇ ਲੋਕਾਂ ਨੂੰ ਭੀੜ ਭੜੱਕੇ ਵਿਚ ਜਾਣ ਕੇ ਧੱਕੇ ਖਾਣ ਦਾ ਕੀ ਸੁਆਦ ਆਉਂਦਾ ਹੈ। ਖਬਰੇ ਲੋਕੀ ਕਿਉਂ ਐਨੇ ਪੈਸੇ ਖਰਚ ਕੇ ਐਡੀ ਐਡੀ ਦੂਰੋਂ ਭੱਜੇ ਆਉਂਦੇ ਹਨ। ਕਈਆਂ ਨੂੰ ਆ ਕੇ ਮੱਥਾ ਟੇਕਣਾ ਵੀ ਨਸੀਬ ਨਹੀਂ ਹੁੰਦਾ। ਕਈ ਭਲੇਮਾਣਸ ਇਨ੍ਹਾਂ ਪਵਿੱਤਰ ਥਾਵਾਂ ਤੇ ਆ ਕੇ ਸ਼ਰਾਬਾਂ ਪੀਂਦੇ ਹਨ, ਬਦਮਾਸ਼ੀਆਂ ਕਰਦੇ ਹਨ। ਚੋਰਾਂ ਲਈ ਵੀ ਨਾਦਰਸ਼ਾਹੀ ਲੁਟ ਦਾ ਸਮਾਂ ਇਹੋ ਹੁੰਦਾ ਹੈ। ਇਹਦੇ ਨਾਲੋਂ ਓਹ ਅੱਗੇ ਪਿੱਛੇ ਕਿਉਂ ਨਹੀਂ ਆਉਂਦੇ ਕਿ ਸੁਖ ਅਰਾਮ ਨਾਲ ਦਰਸ਼ਨ ਕਰਨ, ਭੀੜ ਭੜੱਕੇ ਤੇ ਧੱਕੇ ਧੋੜੇ ਤੋਂ ਬਚਣ, ਇਸ਼ਨਾਨ ਕਰ ਖੁਸ਼ੀ ੨ ਘਰ ਜਾਣ। ਨਾ ਕੋਈ ਚੋਰੀ ਹੋਵੇ ਨਾ ਖੀਸੇ ਕੱਟੇ ਜਾਣ, ਤੇ ਨਾ ਭੀੜ ਭੜੱਕੇ ਵਿਚ ਬਾਲ ਬੱਚੇ ਮਰਨ ਜਾਂ ਗੁੰਮ ਹੋ ਜਾਣ। ਸਚੀ ਗਲ ਤਾਂ ਇਹ ਹੈ ਕਿ ਆਪਾਂ ਤੇ ਭੀੜ ਹਟੀ ਤਾਂ ਮਥਾ ਟੇਕਣ ਜਾਣਾ ਏ, ਭਾਵੇਂ ਰਾਤ ਹੀ ਪੈ ਜਾਵੇ।" ਪਲਕੁ ਚੁਪ ਕਰ ਉਹ ਫੇਰ ਬੋਲਿਆ, "ਹੋਰ ਦੇਖੋ, ਇਹ ਲੋਕੀ ਬਾਲ ਬੱਚੇ ਤੇ ਜ਼ਨਾਨੀਆਂ ਨੂੰ ਭੀ ਨਾਲ ਲੈ ਜਾਂਦੇ ਹਨ। ਓਹ ਉਥੇ ਕਿੱਡੇ ਕੁ ਔਖੇ ਹੁੰਦੇ ਹੋਣਗੇ! ਗੱਡੀ ਵਿਚ ਕਿੰਨੀ ਭੀੜ ਹੈ!"
ਮੈਨੂੰ ਇਹ ਗਲ ਸੁਣਦਿਆਂ ਹੀ ਖੁੜਕ ਗਈ। ਉਹ ਗੋਹਲਵੜ ਵਰਪਾਲ ਦੇ ਸਟੇਸ਼ਨ ਤੇ ਉਤਰਿਆ। ਮੈਂ ਦੇਖਦਾ ਰਿਹਾ। ਉਹ ਪਿੱਛੇ
ー੯੨ー