ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਲ ਕਿਹਾ।

'ਉਹ ਸਾਹਮਣਿਉਂ ਦੁਕਾਨ ਤੋਂ ਭਨਾ ਲਿਆ।' ਸਾਹਮਣੇ ਦੁਕਾਨ ਵਲ ਇਸ਼ਾਰਾ ਕਰਦੇ ਹੋਏ ਮੈਂ ਜਵਾਬ ਦਿਤਾ । ਉਹ ਪੈਸੇ ਤੁੜਾਨ ਚਲੀ ਗਈ। ਇਤਨੇ ਵਿਚ ਮੇਰਾ ਇਕ ਦੋਸਤ ਆ ਗਿਆ, ਮੈਂ ਬਿਨਾਂ ਬਾਕੀ ਪੈਸੇ ਲਏ ਚਲਾ ਗਿਆ।

ਤੀਜੇ ਦਿਨ ਮੈਂ ਹਾਲ ਬਾਜ਼ਾਰ ਵਿਚੋਂ ਲੰਘ ਰਿਹਾ ਸਾਂ ਕਿ ਸਾਹਮਣਿਓਂ ਮੈਨੂੰ ਉਹੋ ਮੰਗਤੀ ਆਉਂਦੀ ਨਜ਼ਰ ਆਈ। ਮੈਨੂੰ ਦੇਖਦੇ ਹੀ ਝਟ ਉਸ ਨੇ ਆਪਣੀ ਜੇਬ ਵਿਚੋਂ ਕੁਝ ਕਢਿਆ ਤੇ ਮੇਰੇ ਵਲ ਵਧਾਂਦੀ ਹੋਈ ਬੋਲੀ, 'ਬਾਬੂ ਜੀ ਪਰਸੋਂ ਤੁਸੀਂ ਬਾਕੀ ਪੈਸੇ ਲੈਣ ਤੋਂ ਬਿਨਾਂ ਹੀ ਚਲੇ ਗਏ। ਐਹ ਲਵੋ ਆਪਣੇ ਬਾਕੀ ਦੇ ਤਿੰਨ ਆਨੇ, ਤੁਸਾਂ ਮੈਨੂੰ ਇਕ ਆਨਾ ਦੇਕੇ ਉਸ ਦਿਨ ਮੌਤ ਦੇ ਮੂੰਹ ਚੋਂ ਬਚਾਇਆ ਸੀ, ਰਬ ਤੁਹਾਨੂੰ ਬਹੁਤ ੨ ਸੁਖੀ ਰਖੇ ਬਾਬੂ ਜੀ।'

ਉਹ ਇਕੋ ਸਾਹ ਸਭ ਕੁਝ ਕਹਿ ਗਈ। ਮੈਂ ਅਜ ਉਸ ਨੂੰ ਚੰਗੀ ਤਰਾਂ ਦੇਖਣ ਦੀ ਕੋਸ਼ਿਸ਼ ਕੀਤੀ, ਥਾਂ ਥਾਂ ਕਪੜੇ ਪਾਟੇ ਹੋਏ, ਜਗਾ ਜਗਾ ਮੈਲਾਂ ਜੰਮੀਆਂ ਹੋਈਆਂ, ਵਾਲ ਇਧਰ ਉਧਰ ਖਿਲਰੇ ਹੋਏ, ਰੰਗ ਗੰਧਮੀ ਤੇ ਉਮਰ ਲਗ ਪਗ ਸਤਾਰਾਂ ਅਠਾਰਾਂ ਸਾਲ।

'ਬੜੀ ਈਮਾਨਦਾਰ ਮਲੂਮ ਹੁੰਦੀ ਏ?' ਮੈਂ ਇਕ ਪਾਸੇ ਹੁੰਦੇ ਕਿਹਾ।

'ਬਾਬੂ ਜੀ ਗਰੀਬ ਜ਼ਰੂਰ ਹਾਂ,' ਉਹ ਇਕ ਦਮ ਬੋਲ ਪਈ, ‘ਪਰ ਬੇਈਮਾਨ ਨਹੀਂ, ਅਸੀਂ ਬਾਹਰੋਂ ਮੈਲੇ ਜ਼ਰੂਰ ਹਾਂ, ਪਰ ਅੰਦਰੋਂ ਮਨ ਦੇ ਕਾਲੇ ਨਹੀ, ਅਸੀਂ ਮੰਗ ਕੇ ਜ਼ਰੂਰ ਖਾਂਦੇ ਹਾਂ, ਪਰ ਕਿਸੇ ਦੀ ਸ਼ਰਾਫਤ ਦਾ ਨਾਜਾਇਜ਼ ਫਾਇਦਾ ਨਹੀਂ ਉਠਾਂਦੇ

-੧੦੧-