ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਬੂ ਜੀ ਗਰੀਬ ਪੈਦਾ ਨਹੀਂ ਹੁੰਦੇ, ਬਣਾਏ ਜਾਦੇ ਹਨ।' ਕਹਿੰਦੇ ਕਹਿੰਦੇ ਉਸ ਦਾ ਮੂੰਹ ਲਾਲ ਹੋ ਗਿਆ ਜਿਵੇਂ ਉਸ ਦਾ ਖੂਨ ਖੋਲਣ ਲਗ ਪਿਆ ਹੋਵੇ।

'ਤੂੰ ਕਿਥੇ ਰਹਿੰਦੀ ਏਂ?’ ਮੈਂ ਪੁਛਿਆ।

'ਮੰਗਤਿਆਂ ਦਾ ਕੀ ਠਿਕਾਣਾ, ਜਿਥੇ ਜਗ੍ਹਾ ਮਿਲੀ, ਰਾਤ ਕਟ ਲਈ।'

'ਪਰ ਤੇਰੇ ਵਰਗੀ ਨੌਜਵਾਨ ... ...' ਪਰ ਇਸ ਤੋਂ ਅਗੇ ਮੇਰੀ ਜ਼ਰਾਨ ਨੇ ਸਾਥ ਨਾ ਦਿਤਾ। ਉਹ ਮੇਰਾ ਭਾਵ ਸਮਝਕੇ ਬੋਲੀ, 'ਬਾਬੂ ਜੀ ਤੁਸੀਂ ਠੀਕ ਕਹਿੰਦੇ ਹੋ, ਰਾਤ ਨੂੰ ਇਧਰ ਉਧਰ ਸੌਣਾ ਮੇਰੇ ਲਈ ਖਤਰੇ ਤੋਂ ਖਾਲੀ ਨਹੀਂ, ਪਰ ਰਾਤ ਨੂੰ ਨੀਂਦ ਕਿਸ ਨੂੰ ਆਉਂਦੀ ਹੈ, ਬੈਠਿਆਂ ਰਾਤ ਲੰਘ ਜਾਂਦੀ ਹੈ।'

‘ਤੇਰਾ ਨਾਮ?'

‘ਜੀ ਰਾਜ।'

‘ਤੇਰੇ ਮਾਤਾ ਪਿਤਾ ਕਿਥੇ ਹਨ?'

'ਉਹ ਦੇਸ਼ ਦੀ ਵੰਡ ਸਮੇਂ' ਪ੍ਰਲੋਕ ਸਿਧਾਰ ਗਏ, ਮੈਂ ਬਦਨਸੀਬ ਹੀ ਇਸ ਦੁਨੀਆਂ ਦੀਆਂ ਠੋਕਰਾਂ ਖਾਣ ਲਈ ਜੀਉਂਦੀ ਰਹਿ ਗਈ। ਪਹਿਲੇ ਰਫਿਊਜੀ ਕੈਂਪ ਵਿਚ ਉਥੋਂ ਦੇ ਵਰਕਰਾਂ ਦੀਆਂ ਭੈੜੀਆਂ ਨਜ਼ਰਾਂ ਤੋਂ ਬਚਦੀ ਸ਼ਹਿਰ ਭਜ ਆਈ, ਪਰ ਸ਼ਹਿਰ ਵਿਚ ਵੀ ਮੇਰੀ ਜਵਾਨੀ ਨੂੰ ਨਾਸ਼ ਕਰਨ ਵਾਲੇ, ਮੇਰੀ ਇਜ਼ਤ ਨੂੰ ਲੁਟਣ ਵਾਲੇ ਤੇ ਮੈਨੂੰ ਧੋਖੇ ਵਿਚ ਫਸਾਣ ਵਾਲੇ ਬੜੇ ਹਨ, ਪਰ ਬਾਬੂ ਜੀ ਮੈਂ ਹਾਲੇ ਤਕ ਕਿਸੇ ਦੇ ਜ਼ਾਲਮ ਖੂਨੀ ਪੰਜਿਆਂ ਦਾ ਸ਼ਿਕਾਰ ਨਹੀਂ ਹੋਈ, ਅਮੀਰਾਂ ਦੇ ਚੰਗੇ ਚੰਗੇ ਲੜਕਿਆਂ ਨੂੰ ਮੈਨੂੰ ਆਪਣੇ ਜਾਲ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਉਹਨਾਂ ਦੀਆਂ ਚਾਲਾਂ ਵਿਚ ਨਾ ਆਈ। ਬਾਬੂ ਜੀ, ਤੁਸੀਂ ਹੀ ਦਸੋ ਆਖਰ ਅਮੀਰ ਗਰੀਬ ਵਿਚ ਇਤਨਾਂ ਫਰਕ ਕਿਉਂ ਹੈ

-੧੦੨-