ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਉਦੋਂ.......ਉਦੋਂ ਜਦੋਂ ਮੈਂ ਅਗੇ ਚੋਰੀ ਕਰਦਾ ਫੜਿਆ ਗਿਆ ਸਾਂ.......ਉਦੋਂ ਵੀ ਇਹੋ ਜੇਹਾ ਕੁਛ ਮੈਂ ਅੱਖਾ ਵਿਚ ਤੱਕਿਆ ਸੀ ਅਜ......ਅਜ ਫੇਰ ਉਹੀ ਕੁਛ......ਹੇ ਮੁਰਾਰੀ.....ਹੇ ਮੁਕੰਦਾ ਹੇ ਭਗਵਾਨ.......ਹੇ ਕ੍ਰਿਸ਼ਨ.....ਮਹਾਂ ਦੇਵ.....ਹੇ ਰਾਮ ਪ੍ਰਭੂ ਈਸ਼ਵਰ,” ਉਸ ਬੜੇ ਕੁ ਨਾਵਾਂ ਨਾਲ ਪੁਕਾਰਿਆ ਉਸ ਦੇ ਹੱਥ ਜੁੜੇ ਹੋਏ ਸਨ, ਅੱਖਾਂ ਬੰਦ ਸਨ। ਹਵਾ ਦਾ ਇਕ ਜ਼ੋਰ ਦਾ ਬੁੱਲਾ ਆਇਆ ਨੰਦੂ ਕਿਸੇ ਹੋਰ ਹੀ ਦੁਨੀਆਂ ਵਿਚ ਪਹੁੰਚਿਆ ਹੋਇਆ ਸੀ।

“ਅੱਖਾਂ ਮੀਟਿਆਂ ਵੀ ਉਹੀ ਸਿਪਾਹੀ ਉਹੀ ਬੈਂਤ, ਜੇਲ੍ਹ, ਕੋਹਲੂ ਸਭ ਅੱਖਾਂ ਅੱਗੇ ਆਉਂਦੇ ਨੇ ਜਿਹੜੇ ਮੈਂ ਅਗੇ ਵੇਖ, ਚੁਕਾ...... ਐਹ ਪਿੰਡੇ ਤੇ ਨਿਸ਼ਾਨ; ਐਹ ਲਾਸਾਂ.......ਹਾਏ ਕਿੰਨੀ ਪੀੜ ਹੁੰਦੀ ਏ.....ਕਿਵੇਂ ਚੀਸਾਂ ਨਿਕਲਦੀਆਂ ਨੇ.....ਹੇ ਭਗਵਾਨ ਅਜ ਇਹ ਰਾਤ ਨਾ ਹੋਵੇ। ਮੇਰੀ ਰਖਿਆ ਕਰਨੀ ਪ੍ਰਭੂ, ਮੇਰੇ ਬੱਚੇ, ਮਾਂ ਬਾਪ ਤੇ ਮੇਰੀ.....ਮੇਰੀ ਬਿਲੋ......ਸਭ ਭੁਖੇ ਨੇ......ਕਈ ਡੰਗ ਹੋਏ ਉਨ੍ਹਾਂ ਰੋਟੀ ਦਾ ਭੋਰਾ ਅੰਦਰ ਨਹੀਂ ਲੰਘਾਇਆ......ਮੁਕੰਦੇ! ਕਦੀ ਤੂੰ ਵੀ ਭੁਖਾ ਰਹਿ ਕੇ ਵੇਖ......ਈਵਰ ਤਰਾਟਾਂ ਨੂੰ ਜਾਨਣ ਲਈ ਚੋਰੀ ਕਰਕੇ ਵੇਖ........ਪ੍ਰਭੂ! ਹੰਝੂ ਵੇਖਣ ਲਈ ਭਿਖਾਰੀ ਦਾ ਰੂਪ ਧਾਰ।” ਉਹ ਬੋਲੀ ਗਿਆ ਪਰ ਕਿਸੇ ਸੋਚ ਨੇ ਉਸ ਨੂੰ ਉਚਾਟ ਕਰ ਦਿਤਾ ਅਤੇ ਗਲੀਆਂ ਚੀਰਦਾ ਹੋਇਆ ਉਹ ਉਥੇ ਪੂਜਾ ਜਿਥੇ ਉਹ ਪਹੁੰਚਣਾ ਚਾਹੁੰਦਾ ਸੀ।

ਦੁਕਾਨ ਦੇ ਪਿਛਵਾੜੇ, ਸ਼ਾਮਾਂ ਵੇਲੇ ਕੋਈ ਘਟ ਵਧ ਹੀ ਨਿਕਲਦਾ ਹੈ। ਨੰਦੂ ਨੇ ਆਸੇ ਪਾਸੇ ਨਜ਼ਰ ਦੁੜਾਈ ਉਸ ਨੂੰ ਕੋਈ ਮਨੁਖੀ ਜੀਵ ਦਿਖਾਈ ਨਾ ਦਿਤਾ। ਉਸ ਸ਼ੁਕਰ ਮਨਾਇਆ ਅਤੇ ਅੱਠ ਨੌਂ ਫੁੱਟ ਉਚੀ ਕੰਧ ਤੇ ਚੜ੍ਹ ਕੇ ਦੁਕਾਨ ਦੇ ਅੰਦਰ ਜਾ ਵੜਿਆ। ਲੈਂਪ ਦੀ ਰੌਸ਼ਨੀ ਵਿਚ ਉਸ ਨੇ ਕੁਛ ਲੱਭਣਾ ਚਾਹਿਆ। ਉਸ ਨੂੰ ਰੋਟੀਆਂ ਦਾ ਢੇਰ ਦਿਖਾਈ ਦਿਤਾ। “ਵਾਹ ਰੇ ਭਗਵਾਨ" ਉਸ

-੧੧੨-