ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਨੇ ਨੰਦੂ ਦੇ ਬੋਲਾਂ ਨੂੰ ਪਖੰਡ ਹੀ ਦਸਿਆ ਅਤੇ ਸਿਪਾਹੀਆਂ ਤੋਂ ਮਾਰ ਪੁਆ ਕੇ ਹੀ ਸਾਹ ਲਿਆ। ਨੰਦੂ ਨੂੰ ਘਸੀਟ ਕੇ ਸਿਪਾਹੀ ਲਈ ਜਾ ਰਹੇ ਸਨ ਰਸਤੇ ਵਿਚ ਇਕ ਭਾਰੀ ਇਕੱਠ ਹੋਇਆ ੨ ਸੀ। ਸਿਪਾਹੀਆਂ ਨੇ ਭੀੜ ਨੂੰ ਚੀਰਦਿਆਂ ਹੋਇਆਂ ਅਗੇ ਵਧ ਕੇ ਵੇਖਿਆ, ਇਕ ਅਮੀਰ ਜ਼ਾਦੇ ਦੀ ਕਾਰ ਹੇਠਾਂ ਕੋਈ ਦਸ ਕੁ ਸਾਲ ਦੀ ਲੜਕੀ ਕਿਸੇ ਮਤਲੀ ਹੋਈ ਕਲੀ ਵਾਂਗ ਲਿਤਾੜੀ ਪਈ ਸੀ। ਅਮੀਰ ਜ਼ਾਦਾ ਸਿਪਾਹੀਆਂ ਨਾਲ ਹਸ ਹਸ ਕੇ ਗਲਾਂ ਕਰ ਰਿਹਾ ਸੀ। ਉਸ ਨੇ ਇਕ ਦੋ ਵਾਰ ਆਪਣੇ ਖੀਸੇ 'ਚੋਂ ਕੁਝ ਕੱਢਿਆ ਅਤੇ ਸਿਪਾਹੀਆਂ ਦੀ ਮੁਠੀ ਵਿਚ ਅਛੌਪਲੇ ਜੇਹੇ ਦੇ ਦਿਤਾ। ਨੰਦੂ ਨੇ ਇਹ ਸੀਨ ਤੱਕਿਆ ਅਤੇ ਹੱਸ ਪਿਆ, ਫੇਰ ਅਗੇ ਵਧ ਕੇ ਉਸ ਨੇ ਮੋਈ ਹੋਈ ਕੁੜੀ ਦੀ ਲਾਸ਼ ਦੇਖਣੀ ਚਾਹੀ। ਲੋਕਾਂ ਦੀ ਏਡੀ ਭੀੜ ਵਿਚ ਨੰਦੂ ਖਿੱਚਦਾ ਧੂੰਹਦਾ ਪਿਛੇ ਚਲਾ ਗਿਆ। ਉਸ ਦੇ ਸੀਨੇ ਵਿਚ ਫਿਰ ਮੋਈ ਹੋਈ ਲਾਸ਼ ਨੂੰ ਵੇਖਣ ਦੀ ਖਿੱਚ ਜੇਹੀ ਪਈ। ਕਿਸੇ ਜੋਸ਼ ਦੇ ਅਸਰ ਹੇਠ ਉਸ ਨੇ ਵੀ ਧੱਕ ਧਕਾਈ ਸ਼ੁਰੂ ਕਰ ਦਿਤੀ ਅਤੇ ਲਾਸ਼ ਤਾਈਂ ਪਹੁੰਚ ਗਿਆ।

"ਹੈਂ......ਮੇਰੀ ਲਾਜੋ......ਮੇਰੀ ਬੱਚੀ?" ਉਹ ਚੀਕਿਆ

"ਕੇਡਾ ਪਾਗਲ ਏ।' ਕਿਸੇ ਨੇ ਕਿਹਾ

"ਹੈਂ ਇਸ ਦੀ ਮੁਠ ਵਿਚ ਚਾਰ ਪੈਸੇ ਵੀ ਨੇ? ਚਲੋ ਏਨੇ ਹੀ ਕਾਫੀ ਨੇ ਬੱਚੀ।" ਉਹ ਰੋਇਆ ਨਾ ਪਰ ਹੈਰਾਨ ਜ਼ਰੂਰ ਸੀ, 'ਓਏ ਕਮੀਨੇ! ਚਲ ਤੁਰ......ਬੈਠਾ ਫਫੜੇ ਵਾਹੁਨਾ ਏਂ, ਪਤਾ ਨਹੀਂ ਰਾਤ ਕਿੰਨੀ ਜਾ ਰਹੀ ਏ?' ਸਿਪਾਹੀ ਗਰਜਿਆ ਅਤੇ ਉਹ ਉਠ ਖਲੋਤਾ। ਉਸ ਦੇ ਵੇਖਦਿਆਂ ਹੀ ਵੇਖਦਿਆਂ ਅਮੀਰ ਜ਼ਾਦਾ ਆਪਣੀ ਕਾਰ ਲੈਕੇ ਚਲਾ ਗਿਆ ਅਤੇ ਲੋਕ ਕਿਰਨਮ ਕਿਰਨੀ ਹੋਣ ਲਗ ਪਏ। ਇਕ ਟੁਟੀ ਭੱਜੀ ਜੇਹੀ ਗੱਡੀ ਵਿਚ ਲਾਸ਼ ਰੱਖਕੇ ਹਸਪਤਾਲ ਵਲ ਲੈ ਤੁਰੇ ਅਤੇ ਨੰਦੂ ਜੇਹਲ ਵਲ ਕਦਮ ਵਧਾਈ

-੧੧੪-