ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਨੂਰਾਂ

"ਧੁਮਕ......ਧਮ......ਧਮ......ਧੁਮਕ" ਤਬਲੇ ਦੀ ਤਾਲ ਨਾਲ ਬਜ਼ਾਰ ਦਾ ਸਾਰਾ ਵਾਤਾਵਰਨ ਗੂੰਝਣ ਲਗਾ।

ਟੁਣ.....ਟੁਣਕ.....ਟੁਣਕ......ਟੁਣ" ਸਿਤਾਰ ਵਿਚੋਂ ਸੰਗੀਤ ਦੀ ਮਧੁਰ ਫੁਹਾਰ ਸਾਰੇ ਚੁਗਿਰਦੇ ਨੂੰ ਸੀਤਲ ਕਰਨ ਲਗੀ। ਸਾਰੰਗੀ ਦੇ ਹਿਰਦੇ ਵਿਚੋਂ ਤੜਪ ਨਿਕਲੀ। ਇਕ ਕੋਮਲ ਤੇ ਸੱਵਛ ਗਲੇ ਵਿਚੋਂ ਆਵਾਜ਼ ਆਈ,

"ਉਹ ਦੁਨੀਆਂ ਵਾਲੇ ਕਿਤਨੇ ਜ਼ਾਲਮ ਹੈਂ ਤੇਰੀ ਦੁਨੀਆਂ ਵਾਲੇ ......"

ਮੈਂ ਤੁਰਦਾ ਤੁਰਦਾ ਖਲੋ ਗਿਆ, ਇਕ ਦਮ ਉਸੇ ਵੇਲੇ ਉਨ੍ਹਾਂ ਪੈਰਾਂ ਤੇ। ਮੇਰੀ ਆਤਮਾ ਤੜਫ ਉਠੀ, ਕੁਰਲਾ ਉਠੀ, ਬੇ-ਚੈਨ ਹੋ ਗਈ। ਫਿਰ ਆਵਾਜ਼ ਆਈ,

‘ਬਾਹਰ ਸੇ ਯੇ ਤਨ ਕੇ ਉਜਲੇ ਲੇਕਿਨ ਮਨ ਕੇ ਕਾਲੇ.....।'

ਲਾਹੌਰ ਸ਼ਹਿਰ ਦਾ ਇਤਿਹਾਸਕ ਬਜ਼ਾਰ ਹੀਰਾ ਮੰਡੀ ਲੋਕਾਂ ਨਾਲ ਖਚਾ ਖਚ ਭਰਿਆ ਹੋਇਆ ਸੀ। ਹਿੰਦੂ, ਮੁਸਲਮਾਨ,

-੧੨੧--