ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੇਦ ਦੀ ਸੂਚਨਾ ਮਿਲਦੀ ਹੈ। ਇਸ ਦਾ ਗੀਤ ਇਸ ਦੇ ਮਨ ਦੀ ਅਵਸਥਾ ਨੂੰ ਪ੍ਰਗਟ ਕਰ ਰਿਹਾ ਹੈ। ਮੈਂ ਇਸ ਨੂੰ ਜ਼ਰੂਰ ਮਿਲਾਂਗਾ, ਇਸ ਦੀ ਜੀਵਨ ਕਥਾ ਸੁਣਾਂਗਾ।" ਮੈਂ ਦਿਲ ਨਾਲ ਪੱਕਾ ਫੈਸਲਾ ਕੀਤਾ।

ਭਾਵੇਂ ਮੇਰੇ ਦਿਲ ਵਿਚ ਇਹ ਖਿਆਲ ਪੱਕੀ ਤਰ੍ਹਾਂ ਘਰ ਕਰ ਚੁਕਾ ਸੀ ਕਿ ਚੁਬਾਰਿਆਂ ਵਿਚ ਬਹਿਣ ਵਾਲੀਆਂ ਦੇ ਦਿਲਾਂ ਵਿਚ ਬਿਲਕੁਲ ਦਰਦ ਨਹੀਂ ਹੁੰਦਾ ਤੇ ਨਾ ਹੀ ਇਨ੍ਹਾਂ ਨੂੰ ਆਪਣੀ ਇਜ਼ਤ ਦੀ ਕੋਈ ਪ੍ਰਵਾਹ ਹੁੰਦੀ ਹੈ ਪਰ ਅਜ ਦੀ ਇਸ ਅਲੋਕਿਕ ਆਵਾਜ਼ ਨੂੰ ਸੁਣਕੇ ਮੇਰੇ ਵਿਚਾਰ ਬਦਲ ਗਏ, ਉਲਟ ਗਏ। ਮੇਰੇ ਖਿਆਲਾਂ ਨੇ ਪਲਟਾ ਖਾਧਾ, ਮੈਂ ਉਸ ਨੂੰ ਮਿਲਣ ਲਈ ਵਿਆਕੁਲ ਹੋ ਉਠਿਆ।

ਕਿਸੇ ਹੀਲ ਹੁਜਤ ਤੋਂ ਬਿਨ੍ਹਾਂ ਮੈਂ ਚੁਬਾਰੇ ਦੀਆਂ ਪੌੜੀਆਂ ਚੜ੍ਹਣ ਲਗ ਪਿਆ। ਮੈਨੂੰ ਪਤਾ ਵੀ ਨਾ ਲਗਾ ਕਿ ਕੇਹੜੇ ਵੇਲੇ ਮੈਂ ਉਪਰ ਪਹੁੰਚ ਗਿਆ। ਕਮਰਾ ਪੂਰੀ ਤਰ੍ਹਾਂ ਭਰਿਆ ਪਿਆ ਸੀ। ਤਬਲੇ ਦੀ ਤਾਲ ਨਾਲ ਇਕ ਅਠਾਂਰਾ ਉਂਨੀ ਵਰ੍ਹਿਆਂ ਦੀ ਨੌਜਵਾਨ ਸੁੰਦਰੀ ਨਚ ਰਹੀ ਸੀ। ਕਮਰੇ ਵਿਚ ਬੈਠੇ ਇਨਸਾਨ ਮੈਨੂੰ ਦਰਿੰਦੇ ਜਾਪੇ, ਲਹੂ ਪੀਣ ਵਾਲੇ ਦਰਿੰਦੇ। ਕੋਈ ਪੰਜ ਰੁਪੈ ਦਾ ਨੋਟ, ਕੋਈ ਦਸ ਰੁਪੈ ਦਾ ਨੋਟ ਉਸ ਸੁੰਦਰੀ ਵਲ ਵਧਾ ਰਿਹਾ ਸੀ। ਕਾਮ ਅਗਨੀ ਵਿਚ ਸੜ ਰਹੇ ਉਹ ਦਰਿੰਦੇ ਉਸ ਦੀ ਛੋਹ ਲਈ ਤਰਸ ਰਹੇ ਸਨ, ਵਿਆਕੁਲ ਹੋ ਰਹੇ ਸਨ। ਮੈਂ ਬਿਨਾਂ ਕਿਸੇ ਹਰਕਤ ਦੇ ਦਰਵਾਜ਼ੇ ਦੇ ਲਾਗੇ ਇਕ ਪਾਸੇ ਹੋਕੇ ਬੈਠ ਗਿਆ। ਨਾਚ ਗਾਣਾ ਹੁੰਦਾ ਰਿਹਾ, ਸੁੰਦਰੀ ਨਚਦੀ ਰਹੀ, ਗਾਂਦੀ ਰਹੀ, ਨੋਟਾਂ ਦੀ ਵਰਖਾ ਹੁੰਦੀ ਰਹੀ ਤੇ ਅੰਤ ਕਾਮ ਅਗਨੀ ਵਿਚ ਸੜਦੇ ਭੁਜਦੇ ਉਹ ਦਰਿੰਦੇ ਜਿਧਰੋਂ ਆਏ ਉਧਰ ਚਲੇ ਗਏ।

ਪਰ ਮੈਂ ਆਪਣੀ ਜਗ੍ਹਾ ਤੋਂ ਨਾ ਹਿਲਿਆ। ਸਾਜ਼ ਮਾਸਟਰ ਆਪਣੇ ੨ ਸਾਜ਼ ਸੰਭਾਲਕੇ ਤੁਰਦੇ ਬਣੇ। ਮੈਂ ਸੁੰਨ ਹੋਇਆ ਬੈਠਾ ਸਾਂ, ਕੁਝ ਬੋਲਣ ਤੋਂ ਅਸਮਰਥ। ਉਹ ਸੁੰਦਰੀ ਮੇਰੇ ਵਲ ਅਰੰਬਤ

--੧੨੩-