ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਜ਼ਰਾਂ ਨਾਲ ਵੇਖਣ ਲਗੀ। ਹੁਣ ਅਸੀਂ ਦੋਵੇਂ ਕਮਰੇ ਵਿਚ ਇਕਲੇ ਸਾ। ਮੈਨੂੰ ਚੁਪ ਚਾਪ ਬੈਠਾ ਵੇਖਕੇ ਮੇਰੇ ਵਲ ਆਈ ਤੇ ਬੋਲੀ ਸਰਦਾਰ ਜੀ, ਨਾਚ ਗਾਣਾ ਖਤਮ ਹੋ ਗਿਆ ਹੈ।'

‘ਹੈਂ.....ਹੈਂ......ਕੀ.....?’ ਮੈਂ ਚੌਂਕਿਆ ਜਿਵੇਂ ਮੈਨੂੰ ਕੱਚੀ ਨੀਂਦਰ ਵਿਚੋਂ ਉਠਾ ਦਿਤਾ ਗਿਆ ਹੋਵੇ।

'ਬਾਹਰ ਨਿਕਲੋ, ਮੈਂ ਜਾਣਾ ਹੈ?' ਉਸਦੇ ਲਫਜ਼ਾਂ ਵਿਚ ਖਰਵਾਪਨ ਸੀ।

ਮੈਂ ਆਪਣੇ ਆਪ ਨੂੰ ਸੰਭਾਲਿਆ,ਉਸ ਵਲ ਤਕਕੇ ਬੋਲਿਆ, "ਮੈਨੂੰ ਤੁਹਾਡੇ ਨਾਲ ਕੰਮ ਹੈ?”

‘ਮੇਰੇ ਨਾਲ?’ ਉਹ ਹੈਰਾਨ ਹੋ ਗਈ।

‘ਜੀ ਹਾਂ, ਤੁਹਾਡੇ ਨਾਲ।’ ਮੈਂ ਹੈਰਾਨੀ ਦੂਰ ਕਰ ਦਿਤੀ।

‘ਮੈਨੂੰ ਪਤਾ ਹੈ ਜੋ ਕੰਮ ਹੈ?' ਭੇਦ ਭਰੀਆਂ ਅਖਾਂ ਨਾਲ ਮੇਰੇ ਵਲ ਤਕੀ।

‘ਕੀ ਮਤਲਬ?’

‘ਜੋ ਹਰ ਮਨੁਖ ਚਾਹੁੰਦਾ ਹੈ।'

‘ਕੀ?’

‘ਮੇਰੇ ਸਰੀਰ ਨੂੰ ਭੰਨਣਾ, ਮਰੋੜਨਾ?'

‘ਨਹੀਂ.....ਨਹੀਂ.....।’ ਮੇਰਾ ਹਿਰਦਾ ਕੂਕਿਆ।

‘ਤੇ ਹੋਰ ਕੀ?’ ਸਵਾਲੀ ਨਜ਼ਰਾਂ ਮੇਰੇ ਵਲ ਉਠੀਆਂ।

‘ਤੁਹਾਡੀ ਜੀਵਨ ਕਥਾ ਸੁਣਨਾ ਚਾਹੁੰਦਾ ਹਾਂ, ‘ਮੈਂ ਸਾਫ ਸਾਫ ਕਹਿ ਦਿਤਾ' ਮੈਨੂੰ ਤੁਹਾਡੀ ਆਵਾਜ਼ ਵਿਚੋਂ, ਤੁਹਾਡੇ ਗਲੇ ਵਿਚੋਂ, ਤੁਹਾਡੇ ਗੀਤ ਵਿਚੋਂ ਕਿਸੇ ਵਡੇ ਜ਼ੁਲਮ ਦੀ ਸੂਚਨਾ ਮਿਲਦੀ ਹੈ। ਮੈਨੂੰ ਇਸ ਤਰਾਂ ਲਗਦਾ ਹੈ ਜਿਵੇਂ ਤੁਸੀਂ ਗੀਤ ਨਹੀਂ ਗਾ ਰਹੇ ਸਗੋਂ ਸਮਾਜ ਦੇ ਜ਼ੁਲਮਾਂ ਦੇ ਰੋਣੇ ਰੋ ਰਹੇ ਹੋਵੋ।'

‘ਨਹੀਂ ਕੋਈ ਖਾਸ ਗਲ ਨਹੀਂ।' ਉਸ ਇਸ ਤਰੀਕੇ ਨਾਲ ਜਵਾਬ ਦਿਤਾ ਜਿਵੇਂ ਲੁਕਾ ਰਹੀ ਹੋਵੇ।

-੧੨੪-