ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਲਾਂ ਕਰਦਾ ਗਿਆ। ਉਸ ਨੂੰ ਵੀ ਖਿੱਚ ਸੀ ਅਤੇ ਬਾਬੇ ਨੂੰ ਵੀ ਅੰਦਰੋਂ ਧੀਆਂ ਦਾ ਦਰਦ ਸਤਾ ਰਿਹਾ ਸੀ। ਉਹ ਕਹਿੰਦਾ ਗਿਆ 'ਸਾਂਵਰੀ ਵਿਚਾਰੀ ਅਜੇ ਬਾਲੜੀ ਜੇਹੀ ਸੀ, ਜਦੋਂ ਧੀਰਜ ਮੱਲ ਨੇ ਇਕ ਚੰਗਾ ਘਰ ਵੇਖ ਲਿਆ ਅਤੇ ਸਾਂਵਰੀ ਨੂੰ ਵਿਆਹ ਦਿਤਾ। ਦਾਜ ਦੌਣ ਵੀ ਰੱਜ ਕੇ ਦਿਤਾ ਸੂ। ਧੀ ਦਾ ਹਰ ਕਾਰਜ ਖੁਲ੍ਹੇ ਦਿਲ ਨਾਲ ਕੀਤਾ ਪਰ ਕਹਿੰਦੇ ਨੇ ਧੀਆਂ ਦੇ ਲੇਖ ਉਨ੍ਹਾਂ ਦੇ ਨਾਲ ਹੁੰਦੇ ਨੇ। ਮਾਪੇ ਜਨਮ ਦਿੰਦੇ ਨੇ, ਲੇਖ ਨਹੀਂ ਲਿਖਦੇ......ਸਾਂਵਰੀ ਦੇ ਲੇਖ ਜੁ ਕਾਲੇ ਸਨ ਫੇਰ ਸੁਖੀ ਕਿਵੇਂ ਹੁੰਦੀ।' ਬਾਬੇ ਨੇ ਔਖਾ ਸਾਹ ਲੈਂਦਿਆਂ ਗਲ ਜ਼ਾਰੀ ਰਖੀ ਵਿਆਹ ਨੂੰ ਅਜੇ ਵਰ੍ਹਾ ਵੀ ਨਾ ਹੋਇਆ। ਜਦੋਂ ਫਿਰ ਮਾਪਿਆਂ ਦਾ ਬੂਹਾ ਮਲ ਬੈਠੀ! ਵਡੇ ਘਰਾਣੇ ਵਾਲਿਆਂ ਸਾਂਵਰੀ ਨੂੰ ਮੱਖਣ ਵਿਚੋਂ ਵਾਲ ਵਾਂਗ ਘਰੋਂ ਕੱਢ ਦਿਤਾ।' ਬਾਬੇ ਦੀਆਂ ਕਮਜ਼ੋਰ ਅੱਖਾਂ ਵਿਚ ਪਾਣੀ ਆ ਗਿਆ ਜਿਵੇਂ ਸੁਕੇ ਸੋਮੇ ਵਿਚ ਕਿਥੋਂ ਤਰਾਵਟ ਆ ਜਾਂਦੀ ਏ। ਬਾਬੇ ਨੇ ਆਪਣੇ ਦੁਪੱਟੇ ਨਾਲ ਅੱਖਾਂ ਵਿਚੋਂ ਪਾਣੀ ਸੁਕਾ ਦਿਤਾ। ਉਸ ਨੀਵਾਂ ਤੱਕਦਿਆਂ ਫਿਰ ਬੋਲਣਾ ਸ਼ੁਰੂ ਕੀਤਾ' ‘ਮੁਟਿਆਰ ਧੀ ਜਦੋਂ ਘਰ ਹੋਵੇ, ਮਾਪਿਆਂ ਦੇ ਤਾਂ ਗਲ ਗਲ ਪਾਣੀ ਆ ਜਾਂਦਾ ਏ। ਇਸ ਲਈ ਧੀਰਜ ਮਲ ਨੇ ਛੇਤੀ ਛੇਤੀ ਸਾਂਵਰੀ ਲਈ ਹੋਰ ਵਰ ਲਭਿਆ। ਸਾਂਵਰੀ ਨੂੰ ਫਿਰ ਵਿਆਹਿਆ। ਡੇਲੇ ਪਾਇਆ ਤੇ ਜਦ ਡੋਲਾ ਲੜਕੇ ਦੀਆਂ ਬਰੂਹਾਂ ਵਿਚ ਪਹੁੰਚਿਆ ਤਾਂ ਮੁੰਡਾ ਭੜਕ ਪਿਆ, ‘ਆਖੇ ਸਾਂਵਰੀ ਵਿਆਹੁੰਦੜ ਏ.....ਮੈਨੂੰ ਇਸ ਦੀ ਲੋੜ ਨਹੀਂ।' ਲੋਕਾਂ ਸਮਝਾਇਆ ਬੁਝਾਇਆ ਬੇਵਕੂਫ ਨੇ ਇਕ ਨਾ ਸੁਣੀ। ਨਾਲ ਲੋਹੜਿਆਂ ਦਾ ਦਾਜ ਮੰਗਦਾ ਸੂ...........।' ਬਾਬਾ ਚੁਪ ਹੋ ਗਿਆ। ਹੁਣ ਓਹ ਸਾਂਵਰੀ ਦੇ ਘਰ ਕੋਲ ਪਹੁੰਚ ਚੁਕੇ ਸਨ। ਸਾਂਵਰੀ ਦਾ ਬਾਪੂ ਰੋ ਰਿਹਾ ਸੀ। ਸਾਂਵਰੀ ਦੀ ਮਾਂ ਇਹ ਖਬਰ ਸੁਣਦਿਆਂ ਸਾਰ ਬੇ ਸੁਧ ਧਰਤੀ ਤੇ ਢਹਿ ਪਈ। ਘਰ ਵਿਚ ਮੌਤ ਵਰਗਾ ਗਮ ਛਾ ਗਿਆ।

-੧੩੩-