ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਚ ਲਿਖੀ ਹੋਵੇਗੀ, ਹਿਸਾਬ ਜੁ ਹੋਇਆ। ਜੇ ਮੇਰੇ ਕੋਲ ਇਤਨੇ ਪੈਸੇ ਹੋਣ ਤਾਂ ਮੈਂ ਕਿਡਾ ਅਮੀਰ ਹੋਵਾਂ। ਵਡੇ ਵਡੇ ਅਮੀਰਾਂ ਨਾਲ ਮੇਰਾ ਮੇਲ ਜੋਲ ਹੋਵੇ । ਵਡੀਆਂ ਵਡੀਆਂ ਸ਼ਾਨਦਾਰ ਕੋਠੀਆਂ ਹੋਣ, ਨੌਕਰ ਚਾਕਰ ਹੋਣ, ਇਹ ਨਹੀਂ ਦੋ ਵਿਆਹ ਕਰਵਾਂਵਾ, ਕਈ ਕਾਰਾਂ ਹੋਣ, ਗਰੀਬ ਝੁਕ ੨ ਕੇ ਸਲਾਮਾਂ ਕਰਨ, ਖੂਬ ਐਸ਼ ਨਾਲ ਜੀਵਨ ਬਤੀਤ ਕਰ ਰਿਹਾ ਹੋਵਾਂ, ਮੇਰੀ ਲਿਖਤ ਐਡੀਟਰ ਖੁਸ਼ੀ ਖੁਸ਼ੀ ਆਪ ਆਕੇ ਲੈਣ ਤੇ ਮੇਰੇ ਅਗੇ ਬੇਨਤੀ ਕਰਨ “ਕੋਈ ਚੰਗੀ ਜੇਹੀ ਕਹਾਣੀ ਦੇਣ ਦੀ ਖੇਚਲ ਕਰੋ ਤੇ ਮੈਂ ਅਗੋਂ ਕਹਿ ਦਵਾਂ ‘ਫੇਰ ਆਉਣਾ’, ਐਡੀਟਰ ਮੇਰੀ ਇਕ ਇਕ ਕਹਾਣੀ ਦਾ ਖੂਬ ਮੁਲ ਪਾਉਣ, ਪਰ ਮੈਂ ਉਨ੍ਹਾਂ ਨੂੰ ਕਹਾਣੀ ਐਵੇਂ ਹੀ ਦੇ ਦੇਵਾਂ, ਬੇਬੀ ਕਿਸੇ ਅੰਗਰੇਜ਼ੀ ਸਕੂਲ ਵਿਚ ਪੜ੍ਹਨ ਜਾਇਆ ਕਰੇ ਤੇ ਹਰ ਰੋਜ਼ ਕਾਰ ' ਤੇ ਜਾਇਆ ਕਰੇ ਤੇ ਕਾਰ ਤੇ ਹੀ ਵਾਪਸ ਆਇਆ za..... I' ‘ਵੀਰ ਜੀ ਸੁਆਲ ਤਾਂ ਸਮਝਾਉ, ਤੁਸੀਂ ਤਾਂ ਚੁਪ ਹੀ ਕਰ ਗਏ ਹੋ ?” ਬੇਬੀ ਨੇ ਮੇਰੇ ਵਲ ਤਕਦੇ ਹੋਏ ਕਿਹਾ ਮੇਰੇ ਦਿਲ ਦਾ ਸੁਪਨਾ ਟੁਟ ਗਿਆ, ਸਭ ਰੇਤ ਦੇ ਮਹੱਲ ਢਹਿਕੇ ਢੇਰੀ ਹੋ ਗਏ । ਦਿਮਾਗ ਖਾਲੀ ਖਾਲੀ ਜਾਪਣ ਲਗ ਪਿਆ । ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਣ ਲਗਾ ਜਿਵੇਂ ਕਿਸੇ ਨੇ ਮੈਨੂੰ ਕੱਚੀ ਨੀਂਦਰ ਚੋਂ ਉਠਾਕੇ ਬਾਹਰ ਸੜਕ ਤੇ ਲਿਆ ਬਿਠਾਇਆ ਹੋਵੇ, ਮੈਂ ਬਿਟ ਬਿਟ ਬੇਬੀ ਵਲ ਵੇਖ ਰਿਹਾ ਸਾਂ । ਵੀਰ ਜੀ ਤੁਸੀਂ ਮੇਰੇ ਵਲ ਇਦਾਂ ਕਿਉਂ ਪਏ ਵੇਖਦੇ ਹੋ ! ਸੁਆਲ ਸਮਝਾਉ ਨਾ ' ਬੇਬੀ ਨੇ ਮੇਰੇ ਮੋਢੇ ਨੂੰ ਹਿਲਾਂਦੇ ਕਿਹਾ | ‘ਬੇਬੀ ਹੁਣ ਜਾ, ਫਿਰ ਸਮਝਾਵਾਂਗਾਂ, ਮੇਰੇ ਸਿਰ ਵਿਚ ਦਰਦ ਹੋ ਰਹੀ ਹੈ।’ ਬੇਬੀ ਨੂੰ ਮਗਰੋਂ ਹਟਾਣ ਲਈ ਕਿਹਾ। ਬੇਬੀ ਨੂੰ ਸ਼ਰਾਰਤ ਸੁਝੀ, ਉਸਦੇ ਨਿਕੇ ਨਿਕੇ ਨਰਮ ਨਰਮ ਬੂਲਾਂ ਵਿਚੋਂ ਰੋਜ਼ ਦੀ ਤਰ੍ਹਾਂ ਆਵਾਜ਼ ਆਈ, ‘ਵੀਰ ਜੀ -੧੪੬-