ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਭਰਜਾਈ ਕਦੋਂ ਲਿਆਕੇ ਦੇਵੋਗੇ । ਮੇਰਾ ਬੜਾ ਦਿਲ ਕਰਦਾ ਹੈ ਭਰਜਾਈ ਨਾਲ ਰਹਿਣ ਤੇ। ਵੇਖੋ ਨਾ, ਰਾਜ ਮੋਹਨੀ ਦੀ ਭਰਜਾਈ ਉਸ ਨੂੰ ਕਿਤਨਾ ਪਿਆਰ ਕਰਦੀ ਹੈ, ਮੈਨੂੰ ਵੀ ਭਰਜਾਈ ਪਿਆਰ ਕਰੇਗੀ, ਸੁਆਲ ਸਮਝਾਏਗੀ।' ‘ਜਾਹ ਬੇਬੀ ਖੇਡ, ਤੈਨੂੰ ਵੀ ਭਰਜਾਈ ਲਿਆ ਦੇਵਾਂਗਾ।' ਤੇ ਬੇਬੀ ਚਲੀ ਗਈ। ਕਿੱਡੀ ਭੋਲੀ ਹੈ ਨੰਨੀ ਬੇਬੀ ਮੇਰੀ ਛੋਟੀ ਭੈਣ । ਆਪ ਨੂੰ ਤਾਂ ਰੋਟੀ ਖਾਣ ਨੂੰ ਮਿਲਦੀ ਨਹੀਂ ਤੇ ਇਸ ਨੂੰ ਭਰਜਾਈ ਦੀ ਪਈ ਹੋਈ ਹੈ ਤੇ ਮੈਨੂੰ ਗੁਰਦੀਪ ਯਾਦ ਆ ਗਈ ਜਿਸ ਨੇ ਮੇਰੀ ਗਰੀਬੀ ਨੂੰ ਲਤ ਮਾਰਕੇ ਇਕ ਅਮੀਰ ਦੇ ਪਹਿਲੂ ਵਿਚ ਜਾ ਪਨਾਹ ਲਈ। ਉਸ ਨੂੰ ਮੈਂ ਪਿਆਰ ਕੀਤਾ ਸੀ, ਪਰ ਕੀ ਪਿਆਰ ਵਿਚ ਵੀ ਅਮੀਰੀ ਦਾ ਫਰਕ ਹੈ ? ਕੀ ਗਰੀਬਾਂ ਨੂੰ ਪਿਆਰ ਕਰਨ ਦਾ ਕੋਈ ਹੱਕ ਨਹੀਂ ? ਕੀ ਪਿਆਰ ਕੇਵਲ ਅਮੀਰਾਂ ਦੀ ਚਾਰ ਦੀਵਾਰੀ ਵਿਚ ਮਹਿਦੂਦ ਹੈ ? ਕੀ ਉਹੋ ਹੀ ਪਿਆਰ ਕਰ ਸਕਦਾ ਹੈ ਜਿਸ ਕੋਲ ਪੈਸੇ ਹੋਣ, ਐਸ਼ੋ-ਇਸ਼ਰਤ ਦਾ ਸਾਮਾਨ ਹੋਵੇ। ਪਰ ਮੇਰਾ ਦਿਲ ਆਪ ਹੀ ਜਵਾਬ ਦੇਣ ਲਗ ਪਿਆ, ਓ ਪਾਗਲਾ ! ਇਹ ੨੦ਵੀਂ ਸਦੀ ਹੈ, ਇਥੇ ਪਿਆਰ ਲਭਦਾ ਏਂ, ਇਥੇ ਤਾਂ ਜਿੰਦੜੀਆਂ ਦੇ ਸੌਦੇ ਹੁੰਦੇ ਹਨ ਤੇ ਫਿਰ ਇਕ ਗਰੀਬ ਲਈ ਤਾਂ ਪਿਆਰ ਦਾ ਨਾਮ ਲੈਣਾ ਵੀ ਜੁਰਮ ਹੈ। ਗੁਰਦੀਪ ਤੈਨੂੰ ਕਿਉਂ ਛਡ ਗਈ ? ਇਸ ਲਈ ਕਿ ਤੇਰੇ ਕੋਲ ਪੈਸੇ ਨਹੀਂ ਸਨ, ਤੂੰ ਗਰੀਬ ਸੀ, ਉਸ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਤੇਰੇ ਵਿਚ ਤਾਕਤ ਨਹੀਂ ਸੀ। ਉਸ ਨੂੰ ਐਸ਼ ਕਰਾਉਣ ਲਈ ਤੇਰੇ ਵਿਚ ਸਮਰਥਾ ਨਹੀਂ ਸੀ ਤੇ ਗੁਰਦੀਪ ਦੇ ਪਿਤਾ ਦੇ ਲਫਜ਼, ਉਸਦੀ ਭਿਆਨਕ ਸ਼ਕਲ ਮੇਰੀਆਂ ਅਖਾਂ ਅਗੇ ਨਾਚ ਕਰਨ ਲਗ ਪਈ। ‘ਤੇਰੇ ਵਰਗੇ ਕੰਗਾਲ ਨਾਲ ਗੁਰਦੀਪ ਦੀ ਸ਼ਾਦੀ ਕਰ ਦੋਵਾਂ, ਦੋ ਪੈਸੇ ਦੇ ਲਿਖਾਰੀ ਨਾਲ । ਤੇਰੇ ਕੋਲ ਹੈ ਵੀ ਕੀ ਭੁਖ -੧੪੭-