ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਹੀ ਸੀ। ਮੈਂ ਉਥੋਂ ਵਾਪਸ ਮੁੜਿਆ, ਪਰ ਮੇਰੇ ਪੈਰ ਮੁੜ ਮੁੜ ਉਸ ਇਸਤ੍ਰੀ ਵਲ ਹੁੰਦੇ ਜਾ ਰਹੇ ਸਨ। ਮੇਰੀ ਆਤਮਾ ਮੈਨੂੰ ਲਾਹਨਤਾਂ ਪਾਉਂਦੀ ਜਾਪੀ। ਆਪਣੇ ਦਿਲ ਨਾਲ ਕੋਈ ਅੰਤਮ ਫੈਸਲਾ ਕਰਕੇ ਮੈਂ ਮੁੜ ਉਸੇ ਥਾਂ ਆ ਗਿਆ ਤੇ ਉਸ ਨੂੰ ਹੋਸ਼ ਵਿਚ ਲਿਆਉਣ ਦਾ ਯਤਨ ਕਰਨ ਲੱਗਾ। ਹੌਲੀ ਜਹੀ ਉਸ ਦੀ ਬਾਂਹ ਚੁਕਕੇ ਨਬਜ਼ ਵੇਖੀ, ਪਰ ਕੁਝ ਵੀ ਪ੍ਰਤੀਤ ਨਾ ਹੋਇਆ। ਫਿਰ ਦਿਲ ਵਾਲੀ ਥਾਂ ਤੇ ਹੱਥ ਰੱਖਿਆ, ਉਹ ਜਗ੍ਹਾ ਹੌਲੀ ੨ ਹਿਲ ਰਹੀ ਸੀ। ਮੈਨੂੰ ਕੁਝ ਹੌਲਸਾ ਹੋਇਆ, ਆਪਣਾ ਕੋਟ ਲਾਹ ਕੇ ਉਸ ਉਤੇ ਪਾ ਦਿਤਾ ਤੇ ਹੋਸ਼ ਫਿਰਨ ਦੀ ਉਡੀਕ ਕਰਨ ਲਗਾ । ਕੁਝ ਚਿਰ ਮਿਹਨਤ ਕਰਨ ਤੋਂ ਬਾਦ ਉਸ ਨੂੰ ਹੋਸ਼ ਆਈ ਤੇ ਥੋੜਾ ਜਿਹਾ ਉਚਾ ਹੋਕੇ ਪੀੜਤ ਆਵਾਜ਼ ਵਿਚ ਬੋਲੀ ‘ਹਾਏ! ਮੈਂ ਕਿਥੇ ਹਾਂ ' ਤੇ ਉਸ ਫਿਰ ਅਖਾਂ ਬੰਦ ਕਰ ਲਈਆਂ। ਪੰਦਰਾਂ ਮਿੰਟਾਂ ਦੀ ਹੋਰ ਅਥੱਕ ਮਿਹਨਤ ਤੋਂ ਬਾਦ ਉਸਨੂੰ ਚੰਗੀ ਤਰਾ ਹੋਸ਼ ਆਈ ਤੇ ਘਾਬਰੀ ਹੋਈ ਮੇਰੇ ਵਲ ਤਕਕੇ ਮੁੜ ਉਦੋਂ ਪੁਸ਼ਨ ਕੀਤਾ, ‘ਮੈਂ ਕਿਥੇ ਹਾਂ ? ‘ਆਪਣੇ ਵੀਰ ਕੋਲ' ਮੈਂ ਉਸ ਦਾ ਹੌਂਸਲਾ ਵਧਾਉਣ ਲਈ ਕਿਹਾ। ਮੇਰੇ ਮੂੰਹੋਂ ‘ਵੀਰ` ਲਫਜ਼ ਸੁਣਦੇ ਸਾਰ ਉਹ ਮੇਰੇ ਵਲ ਹੋਰ ਅਖਾਂ ਪਾੜ ੨ ਕੇ ਵੇਖਣ ਲਗੀ। ਮੈਂ ਉਸਦੀ ਤਸਲੀ ਕਰਨ ਲਈ ਕਿਹਾ, ‘ਭੈਣ ਜੀ, ਚੰਗੀ ਤਰ੍ਹਾਂ ਹੋਸ਼ ਵਿਚ ਆਉ।' ਹੁਣ ਉਸ ਵਿਚ ਕਾਫੀ ਤਬਦੀਲੀ ਆ ਗਈ ਸੀ। ਮੇਰੇ ਮੋਢੇ ਦਾ ਸਹਾਰਾ ਲੈਕੇ ਉਹ ਬੈਠੀ ਤੇ ਹੌਲੀ ਜਹੀ ਆਵਾਜ਼ ਵਿਚ ਬੋਲੀ, ‘ਤੁਸੀਂ ਕੌਣ ਹੋ ਤੇ ਕਿਸ ਤਰ੍ਹਾਂ ਇਥੇ ਆਏ ਹੋ ? ਮੈਂ ਉਸ ਨੂੰ ਆਦਿ ਤੋਂ ਅੰਤ ਤਕ ਸਾਰੀ ਵਾਰਤਾ ਠੀਕ ੨ ਸੁਣਾ ਦਿਤੀ। ਮੇਰੀ ਗਲ ਅਜੇ ਖਤਮ ਵੀ ਨਹੀਂ ਸੀ ਹੋਈ ਕਿ ਉਹ -੧੫੨-