ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਚੋਂ ਹੀ ਬੋਲੀ ‘ਇਹ ਤੁਸੀਂ ਚੰਗਾ ਨਹੀਂ ਕੀਤਾ ਕਿ ਮੈਨੂੰ ਬਿਨਾਂ ਸੋਚੇ ਸਮਝੇ ਭੈਣ' ਬਣਾ ਲਿਆ, ਇਹ ਨਹੀਂ ਪਤਾ ਕੀਤਾ ਕਿ ਮੈਂ ਕੌਣ ਹਾਂ ਤੇ ਮੇਰੇ ਇਥੇ ਆਉਣ ਦਾ ਕਾਰਨ ਕੀ ਹੈ ? ਮੈਂ ਉਸਦੀਆਂ ਗਲਾਂ ਸੁਣਕੇ ਹੈਰਾਨ ਹੋ ਗਿਆ ।ਉਸਨੇ ਮੇਰੀ ਹੈਰਾਨਗੀ ਵੇਖਦੇ ਹੋਏ ਕਿਹਾ, ‘ਬਸ ਇਤਨੀ ਗਲ ਤੇ ਹੈਰਾਨ ਹੋ ਗਏ ਹੋ ਹਾਲਾਂ ਤਾਂ ਤੁਹਾਡੀ ਭੈਣ ਨੇ ਕੁਝ ਨਹੀਂ ਦਸਿਆ। ‘ਮੈਂ ਆਪਣੀ ਭੈਣ ਲਈ ਸਭ ਕੁਝ ਕਰਨ ਲਈ ਤਿਆਰ ਹਾਂ' ਮੈਂ ਹੌਂਸਲੇ ਨਾਲ ਜਵਾਬ ਦਿਤਾ। ‘ਪਰ ਮੈਂ ਤੁਹਾਨੂੰ ਕੋਈ ਤਕਲੀਫ ਦੇਣਾ ਨਹੀਂ ਚਾਹੁੰਦੀ, ਮੈਂ ਹੋਰ ਥੋੜੇ ਚਿਰ ਦੀ ਮਹਿਮਾਨ ਹਾਂ, ਉਸ ਨੇ ਬੜੇ ਟੂਟੇ ਦਿਲ ਨਾਲ ਕਿਹਾ। ‘ਨਹੀਂ ਅਜਿਹਾ ਕਦੀ ਨਹੀਂ ਹੋਵੇਗਾ,' ਮੈਂ ਨਿਸਚੇ ਨਾਲ ਜਵਾਬ ਦਿਤਾ ਗਲ ਦਸੋ ਉਹ ਚੁਪ ਰਹੀ । ‘ਭੈਣ ਜੀ ਦਸੋ ਤੁਸੀਂ ਇਥੋਂ ਕਿਦਾਂ ਆਏ, ਮੈਨੂੰ ਸਾਰੀ ‘ਮੇਰੀ ਕਹਾਣੀ ਸੁਣਕੇ ਤੁਹਾਡੀ ਆਤਮਾ ਦੁਖੀ ਹੋਵੇਗੀ', ਨਹੀਂ ਕੋਈ ਗਲ ਨਹੀਂ ‘ਚੰਗਾ, ਤੁਹਾਡੀ ਮਰਜ਼ੀ। ਤੇ ਉਸ ਕਹਿਣਾ ਸ਼ੁਰੂ ਕੀਤਾ:- ‘ਅਸੀਂ ਬੜੇ ਗਰੀਬ ਸਾਂ, ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਦਾ ਸੀ। ਪਿਤਾ ਮਜ਼ਦੂਰੀ ਕਰਕੇ ਕੁਝ ਪੈਸੇ ਕਮਾ ਲੈਂਦਾ ਸੀ, ਪਰ ਜੋ ਕੁਝ ਵੀ ਕਮਾਂਦਾ ਜੂਏ, ਸ਼ਰਾਬ ਤੇ ਸਿਨੇਮਾ ਦੀ ਭੇਟਾ ਕਰ ਦੇਂਦਾ । ਗੁਜ਼ਾਰਾ ਚਲਾਉਣ ਲਈ ਮੇਰੀ ਮਾਂ ਇਕ ਕਾਰਖਾਨੇ ਵਿਚ ਸੂਤ ਕਤਣ ਦਾ ਕੰਮ ਕਰਦੀ ਸੀ। ਸਾਰਾ ਦਿਨ ਕਾਰਖਾਨੇ ਵਿਚ ਕੰਮ ਕਰਦੀ, ਜਿਸ ਬਦਲੇ ਉਸ ਨੂੰ ਕਦੀ ਰੂਪਿਆ ਤੇ ਕਦੀ --੧੫੩-