ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਵਾ ਰੁਪਿਆ ਰੋਜ਼ ਮਿਲ ਜਾਂਦਾ। ਉਹ ਪੈਸੇ ਸਾਡੇ ਚਾਰ ਜੀਆਂ ਦੀ ਰੋਟੀ ਦਾ ਆਸਰਾ ਬਣਦੇ ਸਨ। ਛੇ ਮਹੀਨਿਆਂ ਦੀ ਗਲ ਹੈ ਕਿ ਮੇਰੀ ਮਾਂ ਅਚਾਨਕ ਮਲੇਰੀਏ ਦਾ ਸ਼ਿਕਾਰ ਹੋ ਗਈ । ਕਿਤੇ ਆਉਣ ਜਾਣ ਤੋਂ ਉਹ ਤੋਂ ਅਸਮਰਥ ਹੋ ਗਈ। ਚਾਰ ਜੀਆਂ ਦੀ ਪੇਟ ਪੂਜਾ ਲਈ ਆਖਰ ਮੈਨੂੰ ਹੀ ਕਾਰਖਾਨੇ ਕੰਮ ਤੇ ਜਾਣਾ ਪਿਆ । ਹਰ ਰੋਜ਼ ਮੈਂ ਆਪਣੇ ਨੀਯਮ ਅਨੁਸਾਰ ਕਾਰਖਾਨੇ ਕੰਮ ਕਰਨ ਲਈ ਜਾਣਾ ਸ਼ੁਰੂ ਕਰ ਦਿਤਾ। ਕਾਰਖਾਨੇ ਦਾ ਮਾਲਕ ਲਾਲਾ ਕਿਸ਼ੋਰੀ ਮਲ ਆਪ ਮਹੀਨੇ ਵਿਚੋਂ ਪੰਜੀ ੨੫ ਦਿਨ ਬਾਹਰ ਦੌਰੇ ਤੇ ਰਹਿੰਦਾ ਸੀ। ਪ੍ਰਬੰਧ ਨਾ ਈ ਆਮ ਤੌਰ ਤੇ ਉਸਦਾ ਪੁਤਰ ਸਤੀਸ਼ ਹੀ ਜਦ ਤੋਂ ਮੈਂ ਕਾਰਖਾਨ ਜਾਣਾ ਸ਼ੁਰੂ ਕੀਤਾ, ਉਤੇ ਦਿਨ-ਬ-ਦਿਨ ਵਧੇਰੇ ਹੋਣ ਲਗੀ। ਉਸ ਨਾਲੋਂ ਮੇਰੇ ਕੰਮ ਦੀ ਵਧੇਰੇ ਪ੍ਰਸੰਸਾ ਕਰਦਾ। ਕੰਮ ਲੈਣ ਜਾਂਦੀ ਤਾਂ ਕਿੰਨਾਂ ਕਿੰਨਾਂ ਚਿਰ ਮੇਰੇ ਨਾਲ ਗਲਾਂ ਕਰ ਦਾ ਰਹਿੰਦਾ। ਇਸ ਤਰ੍ਹਾਂ ਉਹ ਹੌਲੀ ਹੌਲੀ ਮੇਰੇ ਨਾਲ ਵਧੇਰੇ ਖੁਲ ਗਿਆ, ਭਾਵੇਂ ਮੈਂ ਓਪਰੇ ਆਦਮੀ ਨਾਲ ਗਲ ਕਰਨਾ ਚੰਗਾ ਨਹੀਂ ਸੀ ਸਮਝਦੀ ਪਰ ਨੌਕਰੀ ਛੁਟ ਜਾਣਦੇ ਡਰ ਤੋਂ ਮੈਨੂੰ ਆਪ ਆਤਮਾ ਦੇ ਵਿਰੁਧ ਹੀ ਚਲਣਾ ਪਿਆ। ਕਾਰਖਾਨੇ ਆਉਂਦਾ। ਉਸ ਦੀ ਨਜ਼ਰ ਮੇਰੇ ਸਾਰੀਆਂ ਜਨਾਨੀਆਂ ਜਦ ਦਫਤਰ ਵਿਚ ਮੇਰੇ ਨਾਲ ਵਧੇਰੇ ਖੁਲ ਜਾਣ ਕਰਕੇ ਉਹ ਮੈਨੂੰ ਰੋਜ਼ ਘਰ ਕੰਮ ਕਰਨ ਲਈ ਦੇ ਦੇਂਦਾ । ਪਹਿਲਾਂ ਤਾਂ ਮੈਨੂੰ ਕੁਝ ਸ਼ਕ ਪਿਆ, ਪਰ ਉਸ ਨੂੰ ਦਿਲ ਦਾ ਭਰਮ ਸਮਝਕੇ ਮੈਂ ਕੋਈ ਖਿਆਲ ਨਾ ਕੀਤਾ। ਉਸ ਦੀ ਉਦਾਰ ਦਿਲੀ ਵੇਖਕੇ ਮੇਰੀ ਮਾਂ ਉਸ ਨੂੰ ਲਖ ਲਖ ਅਸੀਸਾਂ ਦੇਂਦੀ ਐਤਵਾਰ ਕਾਰਖਾਨਾ ਬੰਦ ਹੁੰਦਾ ਸੀ, ਪਰ ਕੁਝ ਇਸਤ੍ਰੀਆਂ ਐਤਵਾਰ ਨੂੰ ਵੀ ਕੰਮ ਕਰਨ ਲਈ ਕਾਰਖਾਨੇ ਜਾਂਦੀਆਂ। ਉਹ ਮੈਨੂੰ ਹੋਰਨਾਂ ਇਸਤ੍ਰੀਆਂ ਵਾਂਗ ਐਤਵਾਰ ਨੂੰ ਵੀ ਕੰਮ ਦੇਂਦਾ । ਇਸ ਤਰ੍ਹਾਂ ਕੰਮ ਕਰਦਿਆਂ ਦੋ ਹਫਤੇ ਗੁਜ਼ਰ ਗਏ, ਪਰ ਮੇਰੀ ਮਾਂ ਨੂੰ ਕੋਈ