ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਲਾ ਦਰਵਾਜ਼ਾ ਜ਼ੋਰ ੨ ਦੀ ਖੜਾਉਣਾ ਸ਼ੁਰੂ ਕੀਤਾ, ਪਰ ਵਿਅਰਥ । ਉਹ ਮੇਰੀ ਇਹ ਹਾਲਤਵੇਖਕੇ ਕੁਰਸੀ ਤੋਂਉਠਿਆ ਤੇ ਮੇਰੇ ਉਤੇ ਇਸਤਰ੍ਹਾਂ ਝਪਟ ਪਿਆ ਜਿਦਾਂ ਇਕ ਭੇੜੀਆ ਕਿਸੇ ਮਾਸੂਮ ਲੇਲੀ ਤੇ ਝਪੱਟਾ ਮਾਰਦਾ ਹੈ। ਮੈਂ ਬੜਾ ਯਤਨ ਕੀਤਾ ਕਿ ਉਸ ਦੁਸ਼ਟ ਕੋਲੋਂ ਕਿਸੇ ਤਰ੍ਹਾਂ ਬਚ ਨਿਕਲਾਂ । ਇਕ ਦੋ ਧੱਕੇ ਵੀ ਮਾਰੇ, ਤਰਲਿਆਂ ਦਾ ਉਸ ਉਤੇ ਕੋਈ ਅਸਰ ਹੀ ਨਹੀਂ ਸੀ। ਉਸਨੇ ਮੇਰੀ ਬਰਬਾਦੀ ਲਈ ਪਹਿਲੋਂ ਹੀ ਚਪੜਾਸੀ ਨੂੰ ਆਪਣੇ ਨਾਲ ਲਿਆ ਸੀ। ਮੇਰੇ ਕਾਬੂ ਨਾ ਆਉਣ ਤੇ ਉਸਨੇ ਚਪੜਾਸੀ ਨੂੰ ਆਵਾਜ਼ ਦਿਤੀ। ਚਪੜਾਸੀ ਨੂੰ ਵੇਖਕੇ ਹੀ ਮੇਰੇ ਹੋਸ਼ ਉਡ ਗਏ। ਮੈਂ ਬੇਹੋਸ਼ ਹੋਕੇ ਜ਼ਮੀਨ ਤੇ ਡਿੱਗ ਪਈ, ਜਦ ਹੋਸ਼ ਆਈ ਤਾਂ.....' “ਤਾਂ.....ਕੀ.......?’ਮੇਰੇ ਮੂੰਹ ਵਿਚੋਂ ਅਚਾਨਕ ਨਿਕਲਗਿਆ। ‘ਮੈਂ ਹੁਣ ਪਵਿਤਰ ਨਹੀਂ ਸੀ ਰਹੀ ।ਮੈਂ ਪਤਿਤ ਹੋ ਚੁਕੀ ਸਾਂ। ਮੈਂ ਆਪਣੇ ਆਪ ਨੂੰ ਬਾਹਰ ਡਿਉੜੀ ਵਿਚ ਪਾਇਆ । ਉਥੋਂ ਉਠਕੇ ਮੈਂ ਚੁਪ ਚਾਪ ਘਰ ਆ ਗਈ। -- ਸੁਰਿੰਦਰ ਦੇ ਮੂੰਹੋਂ ਉਸਦੀ ਆਪ-ਬੀਤੀ ਸੁਣਕੇ ਮੈਂ ਹੈਰਾਨ ਰਹਿ ਗਿਆ। ਮੇਰੀਆਂ ਅਖਾਂ ਪਹਿਲੇ ਹੀ ਗਿਲੀਆਂ ਸਨ, ਅਥਰੂ ਵੇਖਕੇ ਉਹ ਬੋਲੀ, ‘ਬਸ ! ਹਾਲੇ ਤਾਂ ਮੈਂ ਕੁਝ ਹੋਰ ਦਸਣਾ ਹੈ।' ‘ਨਹੀਂ ਐਵੇਂ ਹੀ.....।' ਮੈਂ ਆਪਣੀ ਹੈਰਾਨਗੀ ਨੂੰ ਲੁਕਾਉਂਦੇ ਕਿਹਾ। ‘ਕੁਝ ਸਮਾਂ ਪਾਕੇਉਸਦਾ ਪਾਪ ਮੇਰੇ ਸਰੀਰ ਵਿਚ ਪ੍ਰਗਟ ਹੋਣ ਲਗਾ, ਮਾਂ ਮੈਨੂੰ ਦੋਸ਼ਣ ਸਮਝਨ ਲਗੀ। ਉਸ ਕੋਲ ਜਿੰਨੀਆਂ ਵੀ ਬਦ-ਅਸੀਸਾਂ ਤੋ ਗਾਲਾਂ ਸਨ, ਮੈਨੂੰ ਦਿਤੀਆਂ। ਗਲੀ ਮਹੱਲੇ ਵਿਚ ਗਲਾਂ ਹੋਣ ਲਗ ਪਈਆਂ । ਲੋਕ ਮੂੰਹ ਜੋੜ ਜੋੜ ਕੇ ਗਲਾਂ ਕਰਨ ਲਗੇ ਸਾਡਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ | ਥਾਂ ਥਾਂ ਤੇ ਟਿਚਕਰਾਂ ਕੀਤੀਆਂ | ਜਾਣ ਲਗੀਆਂ।ਮਾਂ ਇਸੇ ਦੁਖ ਵਿਚ ਕੁਝ ਦਿਨ ਹੋਰ ਬੀਮਾਰ ਰਹਿਕੇ ਲੋਕ -੧੫੬- 7 ਪ੍ਰਲੋਕ